ਬਾਇਡਨ ਨੂੰ ਮੋਦੀ ਤੋਂ ਮਿਲਿਆ 20,000 ਡਾਲਰ ਦਾ ਹੀਰਾ

ਬਾਇਡਨ ਨੂੰ ਮੋਦੀ ਤੋਂ ਮਿਲਿਆ 20,000 ਡਾਲਰ ਦਾ ਹੀਰਾ

ਵਾਸ਼ਿੰਗਟਨ, 3 ਜਨਵਰੀ- ਰਾਸ਼ਟਰਪਤੀ ਜੋ ਬਾਇਡਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ 2023 ਵਿਚ ਵਿਦੇਸ਼ੀ ਆਗੂਆਂ ਵੱਲੋਂ ਹਜ਼ਾਰਾਂ ਡਾਲਰ ਦੀ ਕੀਮਤ ਦੇ ਤੋਹਫ਼ੇ ਦਿੱਤੇ ਗਏ ਸਨ, ਜਿਸ ਵਿਚ ਜਿਲ ਬਿਡੇਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤਾ ਗਿਆ 20,000 ਡਾਲਰ ਦਾ ਹੀਰਾ ਸ਼ਾਮਲ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 7.5-ਕੈਰੇਟ ਦਾ ਹੀਰਾ ਕਿਸੇ ਆਗੂ ਵੱਲੋਂ 2023 ਵਿੱਚ ਦਿੱਤਾ ਗਿਆ ਸਭ ਤੋਂ ਮਹਿੰਗਾ ਤੋਹਫ਼ਾ ਸੀ। ਵਿਦੇਸ਼ ਵਿਭਾਗ ਵੱਲੋਂ ਪ੍ਰਕਾਸ਼ਿਤ ਸਾਲਾਨਾ ਲੇਖਾ ਅਨੁਸਾਰ ਨਰਿੰਦਰ ਮੋਦੀ ਵੱਲੋਂ ਦਿੱਤੇ ਤੋਹਫ਼ੇ ਤੋਂ ਇਲਾਵਾ ਪ੍ਰਥਮ ਮਹਿਲਾ ਨੂੰ ਸੰਯੁਕਤ ਰਾਜ ਵਿੱਚ ਯੂਕਰੇਨ ਦੇ ਰਾਜਦੂਤ ਵੱਲੋਂ 14,063 ਯੂਐੱਸ ਡਾਲਰ ਦਾ ਇੱਕ ਬਰੋਚ, ਮਿਸਰ ਦੀ ਰਾਸ਼ਟਰਪਤੀ ਵੱਲੋਂ 4510 ਯੂਐੱਸ ਡਾਲਰ ਦੀ ਕੀਮਤ ਦਾ ਇੱਕ ਬਰੇਸਲੇਟ, ਬਰੋਚ ਅਤੇ ਫੋਟੋ ਐਲਬਮ ਵੀ ਮਿਲੀ ਸੀ। ਰਿਪੋਰਟ ਅਨੁਸਾਰ 20,000 ਅਮਰੀਕੀ ਡਾਲਰ ਦੇ ਹੀਰੇ ਨੂੰ ਵ੍ਹਾਈਟ ਹਾਊਸ ਈਸਟ ਵਿੰਗ ਵਿੱਚ ਅਧਿਕਾਰਤ ਵਰਤੋਂ ਲਈ ਰੱਖਿਆ ਗਿਆ, ਜਦੋਂ ਕਿ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਨੂੰ ਹੋਰ ਤੋਹਫ਼ੇ ਆਰਕਾਈਵਜ਼ ਵਿੱਚ ਭੇਜੇ ਗਏ ਸਨ। ਦਫਤਰ ਨੇ ਹੀਰੇ ਦੀ ਵਰਤੋਂ ਬਾਰੇ ਟਿੱਪਣੀ ਲਈ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਖ਼ੁਦ ਵੀ ਕਈ ਮਹਿੰਗੇ ਤੋਹਫ਼ੇ ਪ੍ਰਾਪਤ ਕੀਤੇ। ਜਿਨ੍ਹਾਂ ਵਿੱਚ ਦੱਖਣੀ ਕੋਰੀਆ ਦੇ ਹਾਲ ਹੀ ਵਿੱਚ ਮਹਾਂਦੋਸ਼ ਕੀਤੇ ਗਏ ਰਾਸ਼ਟਰਪਤੀ ਸੁਕ ਯੇਓਲ ਯੂਨ ਤੋਂ 7,100 USD ਦੀ ਇੱਕ ਯਾਦਗਾਰੀ ਫੋਟੋ ਐਲਬਮ, ਮੰਗੋਲੀਆਈ ਪ੍ਰਧਾਨ ਮੰਤਰੀ ਤੋਂ ਮੰਗੋਲੀਆਈ ਯੋਧਿਆਂ ਦੀ 3,495 USD ਦੀ ਮੂਰਤੀ, ਬਰੂਨਈ ਦੇ ਸੁਲਤਾਨ ਵੱੱਲੋਂ ਭੇਟ ਕੀਤਾ 3,300 USD ਦਾ ਚਾਂਦੀ ਦਾ ਕਟੋਰਾ ਸ਼ਾਮਲ ਹੈ। ਇਸ ਤੋਂ ਇਲਾਵਾ ਇਜ਼ਰਾਈਲ ਦੇ ਰਾਸ਼ਟਰਪਤੀ ਵੱਲੋਂ ਦਿੱਤੀ 3,160 USD ਦੀ ਸਟਰਲਿੰਗ ਸਿਲਵਰ ਟਰੇ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਤੋਂ USD 2,400 ਦਾ ਕੋਲਾਜ ਵੀ ਸ਼ਾਮਲ ਹੈ।

You must be logged in to post a comment Login