ਟੈਸਟ ਦਰਜਾਬੰਦੀ ਵਿੱਚ ਬੁਮਰਾਹ ਮੁੜ ਸਿਖ਼ਰ ’ਤੇ

ਟੈਸਟ ਦਰਜਾਬੰਦੀ ਵਿੱਚ ਬੁਮਰਾਹ ਮੁੜ ਸਿਖ਼ਰ ’ਤੇ

ਦੁਬਈ, 28 ਨਵੰਬਰ-ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਰਥ ਵਿੱਚ ਆਸਟਰੇਲੀਆ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਸਦਕਾ ਕਾਗਿਸੋ ਰਬਾਡਾ ਅਤੇ ਜੋਸ਼ ਹੇਜ਼ਲਵੁੱਡ ਨੂੰ ਪਛਾੜਦਿਆਂ ਅੱਜ ਆਈਸੀਸੀ ਟੈਸਟ ਗੇਂਦਬਾਜ਼ੀ ਦਰਜਾਬੰਦੀ ਵਿੱਚ ਮੁੜ ਸਿਖਰ ’ਤੇ ਪਹੁੰਚ ਗਿਆ ਹੈ। ਕਾਰਜਕਾਰੀ ਕਪਤਾਨ ਬੁਮਰਾਹ ਨੇ ਮੈਚ ਵਿੱਚ 72 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਬਾਰਡਰ-ਗਾਵਸਕਰ ਟਰਾਫੀ ਲਈ ਖੇਡੀ ਜਾ ਰਹੀ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਪਰਥ ਟੈਸਟ ਤੋਂ ਪਹਿਲਾਂ ਬੁਮਰਾਹ ਗੇਂਦਬਾਜ਼ੀ ਰੈਂਕਿੰਗ ’ਚ ਤੀਜੇ ਸਥਾਨ ’ਤੇ ਸੀ। ਹੁਣ ਉਹ ਦੱਖਣੀ ਅਫਰੀਕਾ ਦੇ ਰਬਾਡਾ (872 ਅੰਕ) ਅਤੇ ਆਸਟਰੇਲੀਆ ਦੇ ਹੇਜ਼ਲਵੁੱਡ (860 ਅੰਕ) ਨੂੰ ਪਿੱਛੇ ਛੱਡ ਕੇ ਕਰੀਅਰ ਦੇ ਸਰਬੋਤਮ 883 ਰੈਂਕਿੰਗ ਅੰਕਾਂ ’ਤੇ ਪਹੁੰਚ ਗਿਆ ਹੈ। ਬੁਮਰਾਹ ਦੇ ਸਾਥੀ ਮੁਹੰਮਦ ਸਿਰਾਜ ਨੇ ਪਰਥ ਟੈਸਟ ’ਚ ਪੰਜ ਵਿਕਟਾਂ ਲਈਆਂ, ਜਿਸ ਸਦਕਾ ਉਹ ਵੀ ਤਿੰਨ ਸਥਾਨਾਂ ਉਪਰ 25ਵੇਂ ਸਥਾਨ ’ਤੇ ਪਹੁੰਚ ਗਿਆ ਹੈ।

You must be logged in to post a comment Login