ਭਾਰਤੀਆਂ ਨੂੰ ਲੈਣ ਲਈ ਉਡਿਆ ਏਅਰ ਇੰਡੀਆ ਦਾ ਜਹਾਜ਼ ਰਾਹ ’ਚੋਂ ਮੁੜਿਆ

ਭਾਰਤੀਆਂ ਨੂੰ ਲੈਣ ਲਈ ਉਡਿਆ ਏਅਰ ਇੰਡੀਆ ਦਾ ਜਹਾਜ਼ ਰਾਹ ’ਚੋਂ ਮੁੜਿਆ

ਨਵੀਂ ਦਿੱਲੀ, 24 ਫਰਵਰੀ-ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਸਵੇਰੇ ਯੂਕਰੇਨ ਦੇ ਕੀਵ ਲਈ ਰਵਾਨਾ ਹੋਇਆ ਏਅਰ ਇੰਡੀਆ ਦਾ ਜਹਾਜ਼ ਰੂਸੀ ਫੌਜੀ ਹਮਲੇ ਕਾਰਨ ਯੂਕਰੇਨੀ ਹਵਾਈ ਖੇਤਰ ਬੰਦ ਹੋਣ ਕਾਰਨ ਖਾਲ੍ਹੀ ਹੀ ਦਿੱਲੀ ਪਰਤ ਰਿਹਾ ਹੈ। ਵੀਰਵਾਰ ਸਵੇਰੇ ਏਅਰ ਇੰਡੀਆ ਦੀ ਉਡਾਣ ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਯੂਕਰੇਨ ਦੇ ਅਧਿਕਾਰੀਆਂ ਨੇ ਨੋਟਿਸ ਜਾਰੀ ਕੀਤਾ, […]

ਯੂਕਰੇਨ ’ਚ ਭਾਰਤੀ ਸਫ਼ਾਰਤਖਾਨੇ ਦੀ ਆਪਣੇ ਨਾਗਰਿਕਾਂ ਨੂੰ ਅਪੀਲ: ਜਿਥੇ ਹੋ ਉਥੇ ਹੀ ਰਹੋ

ਯੂਕਰੇਨ ’ਚ ਭਾਰਤੀ ਸਫ਼ਾਰਤਖਾਨੇ ਦੀ ਆਪਣੇ ਨਾਗਰਿਕਾਂ ਨੂੰ ਅਪੀਲ: ਜਿਥੇ ਹੋ ਉਥੇ ਹੀ ਰਹੋ

ਨਵੀਂ ਦਿੱਲੀ, 24 ਫਰਵਰੀ-ਯੂਕਰੇਨ ਵਿੱਚ ਭਾਰਤੀ ਸਫ਼ਰਤਖਾਨੇ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਕਿਹਾ ਹੈ ਕਿ ਹਾਲਾਤ ਬੇਹੱਦ ਬੇਯਕੀਨੀ ਵਾਲੇ ਹਨ। ਇਸ ਲਈ ਕਿਰਪਾ ਕਰਕੇ ਘਬਰਾਓ ਨਾ ਜਿਥੋ ਹੋ ਉਥੇ ਟਿਕੇ ਰਹੋ। ਸਫ਼ਾਰਤਖਾਨੇ ਨੇ ਕੀਵ ਦੀ ਯਾਤਰਾ ਕਰਨ ਵਾਲਿਆਂ ਨੂੰ ਅਸਥਾਈ ਤੌਰ ’ਤੇ ਤੁਰੰਤ ਆਪੋ ਆਪਣੇ ਸ਼ਹਿਰਾਂ ’ਚ ਪਰਤਣ ਦੀ ਸਲਾਹ ਦਿੱਤੀ ਹੈ। ਸਫ਼ਾਰਤਖਾਨੇ ਨੇ ਹੈਲਪਲਾਈਨ ਨੰਬਰ […]

ਡਰੱਗਜ਼ ਮਾਮਲਾ: ਅਦਾਲਤ ਨੇ ਬਿਕਰਮ ਮਜੀਠੀਆ ਦਾ 8 ਮਾਰਚ ਤੱਕ ਜੁਡੀਸ਼ਲ ਰਿਮਾਂਡ ਦਿੱਤਾ

ਡਰੱਗਜ਼ ਮਾਮਲਾ: ਅਦਾਲਤ ਨੇ ਬਿਕਰਮ ਮਜੀਠੀਆ ਦਾ 8 ਮਾਰਚ ਤੱਕ ਜੁਡੀਸ਼ਲ ਰਿਮਾਂਡ ਦਿੱਤਾ

ਮੁਹਾਲੀ, 24 ਫਰਵਰੀ-ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਸ ਦੌਰਾਨ ਅਦਾਲਤ ਨੇ ਉਨ੍ਹਾਂ ਦਾ 8 ਮਾਰਚ ਤੱਕ ਜੁਡੀਸ਼ਲ ਰਿਮਾਂਡ ਦੇ ਦਿੱਤਾ। 25 ਫਰਵਰੀ ਨੂੰ ਸਵੇਰੇ 11:30 ਵਜੇ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ […]

ਕਾਲੇ ਧਨ ਨੂੰ ਸਫ਼ੈਦ ਕਾਰਨ ਦੇ ਮਾਮਲੇ ’ਚ ਮਹਾਰਾਸ਼ਟਰ ਦਾ ਮੰਤਰੀ ਨਵਾਬ ਮਲਿਕ ਗ੍ਰਿਫ਼ਤਾਰ

ਕਾਲੇ ਧਨ ਨੂੰ ਸਫ਼ੈਦ ਕਾਰਨ ਦੇ ਮਾਮਲੇ ’ਚ ਮਹਾਰਾਸ਼ਟਰ ਦਾ ਮੰਤਰੀ ਨਵਾਬ ਮਲਿਕ ਗ੍ਰਿਫ਼ਤਾਰ

ਬਈ, 23 ਫਰਵਰੀ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਮੁੰਬਈ ਅੰਡਰਵਰਲਡ ਦੀਆਂ ਗਤੀਵਿਧੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਅੱਜ ਪੁੱਛ ਪੜਤਾਲ ਲਈ ਸੱਦਿਆ ਸੀ। ਨਵਾਬ ਮਲਿਕ ਨੇ ਕਿਹਾ,‘ਅਸੀਂ ਜਿੱਤਾਂਗੇ, ਝੁਕਾਂਗੇ ਨਹੀਂ।’ ਅਧਿਕਾਰੀਆਂ ਮੁਤਾਬਕ 62 ਸਾਲਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇਤਾ ਮਲਿਕ ਸਵੇਰੇ 8 ਵਜੇ ਇੱਥੇ ਬੈਲਾਰਡ […]

ਵਪਾਰਕ ਮਕਸਦ ਲਈ ਬੈਂਕ ਦੀਆਂ ਸੇਵਾਵਾਂ ਲੈਣ ਵਾਲਾ ਖਪਤਕਾਰ ਸੁਰੱਖਿਆ ਕਾਨੂੰਨ ਤੋਂ ਬਾਹਰ: ਸੁਪਰੀਮ ਕੋਰਟ

ਵਪਾਰਕ ਮਕਸਦ ਲਈ ਬੈਂਕ ਦੀਆਂ ਸੇਵਾਵਾਂ ਲੈਣ ਵਾਲਾ ਖਪਤਕਾਰ ਸੁਰੱਖਿਆ ਕਾਨੂੰਨ ਤੋਂ ਬਾਹਰ: ਸੁਪਰੀਮ ਕੋਰਟ

ਨਵੀਂ ਦਿੱਲੀ, 23 ਫਰਵਰੀ-ਸੁਪਰੀਮ ਕੋਰਟ ਨੇ ਕਿਹਾ ਹੈ ਕਿ ‘ਵਪਾਰਕ ਮਕਸਦ’ ਲਈ ਬੈਂਕ ਦੀਆਂ ਸੇਵਾਵਾਂ ਲੈਣ ਵਾਲਾ ਵਿਅਕਤੀ ਖਪਤਕਾਰ ਸੁਰੱਖਿਆ ਕਾਨੂੰਨ ਦੇ ਤਹਿਤ ਖਪਤਕਾਰ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਖਪਤਕਾਰ ਦੇ ਦਾਇਰੇ ਵਿੱਚ ਆਉਣ ਲਈ ਇੱਕ ਵਿਅਕਤੀ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਸੇਵਾਵਾਂ ਕੇਵਲ ਸਵੈ-ਰੁਜ਼ਗਾਰ ਦੇ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਲਈਆਂ […]