ਹਾਦਸੇ ਦੌਰਾਨ ਬਜ਼ੁਰਗ ਔਰਤ ਦੀ ਰੀੜ ਦੀ ਹੱਡੀ ਟੁੱਟੀ

ਹਾਦਸੇ ਦੌਰਾਨ ਬਜ਼ੁਰਗ ਔਰਤ ਦੀ ਰੀੜ ਦੀ ਹੱਡੀ ਟੁੱਟੀ
  • ਪੀੜ੍ਹਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ : ਸੰਦੀਪ ਆਸੇਮਾਜਰਾ

ਪਟਿਆਲਾ, 16 ਫਰਵਰੀ (ਕੰਬੋਜ)- ਬੀਤੇ ਦਿਨੀਂ ਨੂਰਖੇੜੀਆਂ ਕੋਲ ਇਕ ਬੇਕਾਬੂ ਤੇਜ਼ ਰਫਤਾਰ ਬਲੈਰੋ ਪਿੱਕ ਗੱਡੀ (ਪੀ ਬੀ 11 ਡੀ ਡੀ 5597), ਸੜਕ ਕਿਨਾਰੇ ਜਾ ਰਹੀ ਰੇਹੜੀ ਵਿਚ ਵੱਜੀ। ਰੇਹੜੀ ਵਿਚ ਇਕ ਬਜ਼ੁਰਗ ਔਰਤ ਅਤੇ ਬੱਚੀ ਸਨ, ਜੋ ਕਿ ਇਸ ਹਾਦਸੇ ਵਿਚ ਬੂਰੀ ਤਰ੍ਹਾਂ ਜ਼ਖਮੀ ਹੋ ਗਏ। ਮੌਕੇ ’ਤੇ ਹਾਜ਼ਰ ਰਾਹਗੀਰਾਂ ਨੇ ਗੱਡੀ ਚਾਲਕ ਨੂੰ ਫੜ ਲਿਆ ਅਤੇ ਜ਼ਖਮੀ ਬਜ਼ੁਰਗ ਔਰਤ ਅਤੇ ਬੱਚੀ ਨੂੰ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।  ਹਾਦਸੇ ਦੌਰਾਨ ਬਜ਼ੁਰਗ ਔਰਤ ਦੇ ਜ਼ਿਆਦਾ ਸੱਟਾਂ ਲੱਗੀਆਂ, ਉਸ ਦੀ ਰੀੜ ਦੀ ਹੱਡੀ ਟੁੱਟ ਗਈ। ਇਲਾਜ ਦੌਰਾਨ ਗੱਡੀਚਾਲਕ ਮੌਕਾ ਦੇਖ ਕੇ ਗੱਡੀ ਚਾਲਕ ਫਰਾਰ ਹੋ ਗਿਆ। ਇਸ ਸਬੰਧ ਵਿਚ ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਥਾਣਾ ਸਨੌਰ ਵਿਖੇ ਸੰਪਰਕ ਕੀਤਾ ਪਰ ਇੰਨੇ ਦਿਨ ਬੀਤੇ ਜਾਣ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕਰ ਰਹੀ। ਪੀੜ੍ਹਤ ਪਰਿਵਾਰ ਵਲੋਂ ਇਨਸਾਫ ਲੈਣ ਲਈ ਸੈਂਟਰਲ ਵਾਲਮੀਕਿ ਸਭਾ ਇੰਡੀਆ ਤੋਂ ਸਹਾਇਤਾ ਮੰਗੀ। ਇਸ ਸਬੰਧੀ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਜਿਲ੍ਹਾ ਪ੍ਰਧਾਨ ਸੰਦੀਪ ਵਾਲਮੀਕਿ ਆਸੇਮਾਜਰਾ ਨੇ ਦੱਸਿਆ ਕਿ ਉਨ੍ਹਾਂ ਸਨੌਰ ਪੁਲਿਸ ਸੰਪਰਕ ਕਰਕੇ ਬੇਨਤੀ ਕੀਤੀ ਹੈ ਕਿ ਜ਼ਖਮੀ ਬਜ਼ੁਰਗ ਔਰਤ ਅਤੇ ਬੱਚੀ ਇਨਸਾਫ ਦਿੱਤਾ ਜਾਵੇ ਅਤੇ ਗੱਡੀ ਚਾਲਕ ਉਪਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਵਲੋਂ ਐਸ ਐਚ ਓ ਸਨੌਰ ਦੇ ਧਿਆਨ ਵਿਚ ਲਿਆਉਂਦਾ ਕਿ ਬਜ਼ੁਰਗ ਔਰਤ ਦੀ ਰੀੜ ਦੀ ਹੱਡੀ ਟੁੱਟ ਗਈ ਹੈ ਤੇ ਬੱਚੀ ਦੇ ਵੀ ਸਿਰ ਵਿਚ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਸਨੌਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਸੰਦੀਪ ਆਸੇਮਾਜਰਾ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਰੌਣੀ ਦੇ ਵਸਨੀਕ ਹਨ, ਇਸ ਲਈ ਸਾਡੇ ਵਲੋਂ ਉਨ੍ਹਾਂ ਹਰ ਸੰਭਵ ਸਹਾਇਤਾ ਕੀਤੀ ਜਾਵੇ, ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਬਾਲਮੀਕਿ ਸਭਾ ਡੱਟ ਕੇ ਖੜ੍ਹੀ ਹੈ। ਇਸ ਮੌਕੇ ਨਵੀਂ ਰੌਣੀ ਦੇ ਪਿੰਦਰ ਸਿੰਘ, ਵੱਡੀ ਰੌਣੀ ਦੇ ਸਰਪੰਚ ਸਾਹਿਬ ਜਸਵੰਤ ਸਿੰਘ ਆਦਿ ਹਾਜ਼ਰ ਹਨ।
ਇਸ ਸਬੰਧ ਵਿਚ ਸਨੌਰ ਥਾਣੇ ਦੇ ਇੰਚਾਰਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਪੜ੍ਹਤਾਲੀਆ ਅਫਸਰ ਛੁੱਟੀ ’ਤੇ ਹਨ ਤੇ ਬਾਕੀ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਡਾਗ ਸ਼ੋਅ ’ਚ ਲੱਗੀਆਂ ਹਨ ਤੇ ਜਲਦ ਦੀ ਇਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

You must be logged in to post a comment Login