ਆਸਟਰੇਲੀਆ ਹੱਥੋਂ ਹਾਰ ਕੇ ਭਾਰਤ ਡਬਲਿਊਟੀਸੀ ਫਾਈਨਲ ’ਚੋਂ ਬਾਹਰ

ਆਸਟਰੇਲੀਆ ਹੱਥੋਂ ਹਾਰ ਕੇ ਭਾਰਤ ਡਬਲਿਊਟੀਸੀ ਫਾਈਨਲ ’ਚੋਂ ਬਾਹਰ

ਸਿਡਨੀ, 6 ਜਨਵਰੀ- ਆਪਣੇ ਸਟਾਰ ਖਿਡਾਰੀਆਂ ਦੀ ਖਰਾਬ ਲੈਅ ਨਾਲ ਜੂਝ ਰਹੀ ਭਾਰਤੀ ਟੀਮ ਅੱਜ ਇੱਥੇ ਪੰਜਵੇਂ ਅਤੇ ਆਖਰੀ ਟੈਸਟ ਮੈਚ ’ਚ ਆਸਟਰੇਲੀਆ ਹੱਥੋਂ ਛੇ ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨ ਮਗਰੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ’ਚੋਂ ਬਾਹਰ ਹੋ ਗਈ ਹੈ, ਜਦਕਿ ਆਸਟਰੇਲੀਆ ਇਸ ਜਿੱਤ ਨਾਲ 10 ਸਾਲ ਬਾਅਦ ਬਾਰਡਰ-ਗਾਵਸਕਰ ਟਰਾਫੀ 3-1 ਨਾਲ ਜਿੱਤ ਕੇ ਡਬਲਿਊਟੀਸੀ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਬਦਲਾਅ ਦੇ ਔਖੇ ਦੌਰ ’ਚੋਂ ਲੰਘ ਰਹੀ ਭਾਰਤੀ ਟੀਮ ਨੂੰ ਹੁਣ ਘਰ ਪਰਤਣ ਮਗਰੋਂ ਮੰਥਨ ਕਰਨਾ ਪਵੇਗਾ। ਉਥੇ ਹੀ ਮੌਜੂਦਾ ਚੈਂਪੀਅਨ ਆਸਟਰੇਲੀਆ ਹੁਣ 11 ਤੋਂ 15 ਜੂਨ ਤੱਕ ਲਾਰਡਸ ’ਚ ਦੱਖਣੀ ਅਫਰੀਕਾ ਖ਼ਿਲਾਫ਼ ਡਬਲਿਊਟੀਸੀ ਫਾਈਨਲ ਖੇਡੇਗਾ। ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਪਹਿਲੀ ਵਾਰ ਫਾਈਨਲ ਨਹੀਂ ਖੇਡੇਗਾ। ਭਾਰਤ ਨੇ ਸਿਡਨੀ ਟੈਸਟ ਦੇ ਤੀਜੇ ਦਿਨ ਅੱਜ ਮੇਜ਼ਬਾਨ ਟੀਮ ਨੂੰ ਜਿੱਤ ਲਈ 162 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਆਸਟਰੇਲੀਅਨ ਟੀਮ ਨੇ 27 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਆਸਟਰੇਲੀਆ ਲਈ ਉਸਮਾਨ ਖਵਾਜਾ ਨੇ 41, ਟਰੈਵਿਸ ਹੈੱਡ ਨੇ ਨਾਬਾਦ 34 ਤੇ ਬੀਓ ਵੈਬਸਟਰ ਨੇ ਨਾਬਾਦ 39 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਪ੍ਰਸਿੱਧ ਕ੍ਰਿਸ਼ਨਾ ਨੇ 3 ਤੇ ਮੁਹੰਮਦ ਸਿਰਾਜ ਨੇ ਇੱਕ ਵਿਕਟ ਲਈ।

You must be logged in to post a comment Login