ਮੈਲਬਰਨ, 26 ਦਸੰਬਰ- ਕੌਮਾਂਤਰੀ ਕ੍ਰਿਕਟ ਕੌਂਸਲ (ICC) ਨੇ ਵੀਰਵਾਰ ਨੂੰ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ’ਤੇ ਆਸਟਰੇਲੀਆ ਖ਼ਿਲਾਫ਼ ਚੌਥੇ ਕ੍ਰਿਕਟ ਟੈਸਟ ਮੈਚ (Fourth Test) ਦੇ ਪਹਿਲੇ ਦਿਨ ਇੱਥੇ ਮੇਜ਼ਬਾਨ ਟੀਮ ਦੇ ਸਲਾਮੀ ਬੱਲੇਬਾਜ਼ ਸੈਮ ਕੋਨਸਟਾਸ (Sam Konstas) ਨਾਲ ਭਿੜਨ ਕਾਰਨ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਲਾਇਆ ਤੇ ਉਸ ਦੇ ਖਾਤੇ ’ਚ ਡੀਮੈਰਿਟ (ਔਗੁਣ) ਅੰਕ ਵੀ ਜੋੜਿਆ ਹੈ।ਮੈਲਬਰਨ ਕ੍ਰਿਕਟ ਗਰਾਊਂਡ (Melbourne Cricket Ground) ’ਚ ਖੇਡੇ ਜਾ ਰਹੇ ਇਸ ਟੈਸਟ ਮੈਚ ਦੇ 10ਵੇਂ ਓਵਰ ’ਚ ਇਹ ਘਟਨਾ ਵਾਪਰੀ ਜਦੋਂ ਕੋਹਲੀ ਤੇ ਕੋਨਸਟਾਸ ਨੇ ਇੱਕ ਦੂਜੇ ਨੂੰ ਮੋਢਾ ਮਾਰਿਆ, ਜਿਸ ਮਗਰੋਂ ਦੋਵਾਂ ਵਿਚਾਲੇ ਮਾਮੂਲੀ ਬਹਿਸ ਵੀ ਹੋਈ। ਉਂਝ ਬਾਅਦ ਵਿਚ ਕੋਟਸਟਾਸ, ਜਿਸ ਦਾ ਇਹ ਪਹਿਲਾ ਟੈਸਟ ਮੈਚ ਸੀ, ਨੇ ਇਸ ਨੂੰ ਇਕ ਅਚਨਚੇਤੀ ਵਾਪਰੀ ਘਟਨਾ ਕਰਾਰ ਦਿੱਤਾ। ਆਈਸੀਸੀ ਨੇ ਆਪਣੀ ਵੈੱਬਸਾਈਟ ’ਤੇ ਜਾਰੀ ਬਿਆਨ ’ਚ ਕਿਹਾ, ‘‘ਆਈਸੀਸੀ ਜ਼ਾਬਤੇ ਦੀ ਧਾਰਾ 2.12 ਕਿਸੇ ਖਿਡਾਰੀ, ਖਿਡਾਰੀ ਦੇ ਸਹਿਯੋਗੀ ਸਟਾਫ, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ (ਕੌਮਾਂਤਰੀ ਮੈਚ ਦੌਰਾਨ ਇੱਕ ਦਰਸ਼ਕ ਸਣੇ) ਨਾਲ ਅਢੁੱਕਵੇਂ ਸਰੀਰਕ ਸੰਪਰਕ ਨਾਲ ਸਬੰਧਤ ਹੈ।’’ ਇਸ ਵਿੱਚ ਕਿਹਾ ਗਿਆ, ‘‘ਕਿਸੇ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ ਕਿਉਂਕਿ ਕੋਹਲੀ ਨੇ ਮੈਚ ਰੈਫਰੀ ਐਂਡੀ ਪਾਈਕਰਾਫਟ ਵੱਲੋਂ ਲਾਈ ਗਈ ਸਜ਼ਾ ਸਵੀਕਾਰ ਕਰ ਲਈ ਹੈ। ਇਹ ਦੋਸ਼ ਮੈਦਾਨੀ ਅੰਪਾਇਰ ਜੋਏਲ ਵਿਲਸਨ ਤੇ ਮਾਈਕਲ ਗਫ, ਥਰਡ ਅੰਪਾਇਰ ਸ਼ਰਫਉਦਦੌਲਾ ਇਬਨੇ, ਸ਼ਾਹਿਦ ਤੇ ਫੋਰਥ ਅੰਪਾਇਰ ਸ਼ਾਨ ਕਰੇਗ ਵੱਲੋਂ ਲਾਏ ਗਏ।’’
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login