ਇਸ ਦੁਨੀਆ ਵਿੱਚ ਕਿਸੇ ਵੀ ਇਨਸਾਨ ਦਾ ਆਮ ਘਰ ਵਿੱਚ ਜਨਮ ਹੋਣਾ ਜਾਂ ਗਰੀਬ ਘਰ ਵਿੱਚ ਪੈਦਾ ਹੋਣਾ ਇਹ ਸੱਭ ਕੁਦਰਤ ਦੀ ਖੇਡ ਹੈ । ਪਰ ਇਸ ਦੁਨੀਆਂ ਵਿੱਚ ਗਰੀਬ ਮਰ ਜਾਣਾ ਜਾਂ ਆਮ ਬੰਦਾ ਹੋ ਕੇ ਹੀ ਦੁਨੀਆਂ ਤੋਂ ਚਲੇ ਜਾਣਾ, ਜਾਂ ਫਿਰ ਅਮੀਰ ਹੋ ਕੇ ਜਾਣਾ ਅਤੇ ਸਮਾਜ ਵਿੱਚ ਆਪਣੀ ਵਿਲੱਖਣ ਪਹਿਚਾਣ ਛੱਡ ਕੇ ਜਾਣੀ ,ਇਹ ਗੱਲ ਬੰਦੇ ਦੇ ਹੱਥ ਵਿੱਚ ਹੈ। ਕਿਉਂਕਿ ਜਨਮ ਦਾ ਸਾਨੂੰ ਕੋਈ ਪਤਾ ਨਹੀਂ ਕਿੱਥੇ ਹੋਣਾ ਹੈ ,ਮੌਤ ਉੱਤੇ ਕਿਸੇ ਬੰਦੇ ਦਾ ਅਧਿਕਾਰ ਕੋਈ ਨਹੀਂ ਕਿ ਕਦੋਂ ਅਤੇ ਕਿੱਥੇ ਆਉਣੀ ਆ , ਪਰ ਜੋ ਜਨਮ ਅਤੇ ਮੌਤ ਦੇ ਵਿਚਕਾਰ ਕੁਦਰਤ ਵਲੋਂ ਬੰਦੇ ਨੂੰ ਵਕਤ ਮਿਲਦਾ ਹੈ ਉਸ ਦੀ ਵਿਉਂਤਬੰਦੀ ਬਣਾਉਣਾ ਬੰਦੇ ਦੇ ਹੱਥ ਵਿੱਚ ਵਿੱਚ ਹੈ । ਪਿੰਡ ਮਨਸੂਰਾਂ ਜਿਲ੍ਹਾ ਲੁਧਿਆਣਾ ਵਿੱਚ ਇੱਕ ਆਮ ਘਰ ਵਿੱਚ ਜਨਮ ਲੈ ਕੇ ਗਰੇਵਾਲ ਭਰਾਵਾਂ ਆਗਿਆਕਾਰ ਸਿੰਘ ਗਰੇਵਾਲ, ਮਨਜਿੰਦਰ ਸਿੰਘ ਗਰੇਵਾਲ ,ਕਮਲਜੀਤ ਸਿੰਘ ਗਰੇਵਾਲ, ਹਰਜਸ ਸਿੰਘ ਗਰੇਵਾਲ ਨੇ ਆਪਣੀ ਰੋਜੀ ਰੋਟੀ ਦੇ ਨਿਰਬਾਹ ਲਈ ਆ ਕੇ ਪਹਿਲਾਂ ਨਿਊਜ਼ੀਲੈਂਡ ਵਿੱਚ ਜ਼ਿੰਦਗ਼ੀ ਦੀ ਕਮਾਈ ਵਾਸਤੇ ਘਾਲਣਾ ਘਾਲੀ ਜਦਕਿ ਅੱਜ ਕੱਲ ਆਸਟਰੇਲੀਆ ਦੇ ਵਿੱਚ ਇਹਨਾਂ ਗਰੇਵਾਲ਼ ਭਰਾਵਾਂ ਦੀ “ਗਰੇਵਾਲ ਆਟਾ ਚੱਕੀ ਵਾਲਿਆਂ” ਵਜੋਂ ਇੱਕ ਵਿਲੱਖਣ ਪਹਿਚਾਣ ਬਣੀ ਹੋਈ ਹੈ ਵਿਕਟੋਰੀਆ ਸਟੇਟ ਦੇ ਕਸਬਾ ਮਿਲਡੂਰਾ ਤੋਂ 45 ਕਿਲੋਮੀਟਰ ਦੂਰ ਗਰੇਵਾਲ ਭਰਾਵਾਂ ਕਮਲਜੀਤ ਅਤੇ ਮਨਜਿੰਦਰ ਸਿੰਘ ਹੋਰਾਂ ਨੇ 100 ਏਕੜ ਦੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਵਾਲਾ ਬਹੁ ਮੰਤਵੀ ਵੀ ਪਲਾਟ ਲਗਾਇਆ ਹੈ। ਇਸ ਤੋਂ ਇਲਾਵਾ ਉਹ ਹੋਰ ਸੈਂਕੜੇ ਏਕੜਾਂ ਦੇ ਮਾਲਕ ਹਨ। ਜਿਸ ਵਿੱਚ ਪਹਿਲਾਂ ਪੱਥਰ ਦੀਆਂ ਚੱਕੀਆਂ ਵਾਲਾ ਪਲਾਂਟ ਲਗਾਇਆ ਹੈ ਅਤੇ ਇਸ ਤੋਂ ਬਾਅਦ ਹੁਣ ਅੱਧਨਿਕ ਤਕਨੀਕ ਵਾਲ਼ਾ ਪਲਾਂਟ ਲਗਾਇਆ ਹੈ।ਜਿੱਥੇ ਜਿਸ ਵਿੱਚ ਹਰ ਤਰ੍ਹਾਂ ਦਾ ਆਟਾ ਪੀਸਿਆ ਜਾਂਦਾ ਹੈ ਇਸ ਤੋਂ ਇਲਾਵਾ ਕਣਕ, ਮੱਕੀ, ਬੇਸਨ ਬਦਾਮ, ਗਲੂਟਨ ਫਰੀ ਆਟਾ , ਮਲਟੀ ਗਰੇਨ ਆਟਾ ਅਤੇ ਹੋਰ ਰੋਜ਼ ਦੀਆਂ ਲੋੜਾਂ ਵਾਲੀਆਂ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਗਰੇਵਾਲਾਂ ਦੇ ਫਾਰਮ ਹਾਊਸ ਵਿੱਚ ਆਮ ਤੌਰ ਤੇ ਬਰਾਨੀ ਖੇਤੀ ਹੁੰਦੀ ਹੈ ਕਣਕਾਂ ਮੱਕੀਆਂ ਉੱਤੇ ਸਪਰੇ ਦੀ ਲੋੜ ਨਹੀਂ ਪੈਂਦੀ , ਹਰ ਚੀਜ਼ ਕੁਦਰਤੀ ਪੈਦਾ ਹੁੰਦੀ ਹੈ , ਅਤੇ ਆਮ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਇਸੇ ਕਰਕੇ ਆਸਟਰੇਲੀਆ ਤੋਂ ਇਲਾਵਾ ਨਿਉਜੀਲੈਂਡ, ਇੰਡੋਨੇਸੀਆ ਜਿੱਥੇ ਜਿੱਥੇ ਹੋਰ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ ਜੋ ਇੰਡੀਅਨ ਫੂਡ ਨੂੰ ਪਸੰਦ ਕਰਦੇ ਹਨ ਇਹਨਾਂ ਦਾ ਤਿਆਰ ਕੀਤਾ ਸਮਾਨ ਉਥੇ ਜਾਂਦਾ ਹੈ। ਆਸਟਰੇਲੀਆ ਦੇ ਵਿੱਚ ਤਾਂ ਗਰੇਵਾਲ ਚੱਕੀ ਵਾਲਿਆਂ ਦੀ ਇੰਡੀਅਨ ਲੋਕਾਂ ਖਾਸ ਕਰਕੇ ਪੰਜਾਬੀਆਂ ਵਿੱਚ ਸਰਦਾਰੀ ਹੈ। ਆਸਟਰੇਲੀਆ ਵਿੱਚ ਗਰੇਵਾਲਾ ਦੇ ਮੁਕਾਬਲੇ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲਾ ਬਰਾਬਰ ਦਾ ਪਲਾਂਟ ਨਹੀਂ ਹੈ , ਗਰੇਵਾਲ ਚੱਕੀ ਦਾ ਆਟਾ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਇੰਡੀਅਨ ਗਰੋਸਰੀ ਨਾਲੋਂ ਕਾਫੀ ਸਸਤੀਆਂ ਮਿਲਦੀਆਂ ਹਨ। ਗਰੇਵਾਲਾ ਦਾ ਵੱਡਾ ਭਰਾ ਆਗਿਆਕਾਰ ਸਿੰਘ ਗਰੇਵਾਲ ਕਿੰਗ ਲੇਕ ਬਲਿਊ ਬੇਰੀ ਦੇ ਸੈਂਕੜੇ ਏਕੜਾਂ ਦਾ ਮਾਲਕ ਹੈ। ਇਸ ਤੋਂ ਇਲਾਵਾ ਉਨਾਂ ਨੇ ਕੈਟਲ ਫੀਲਡ ਦਾ ਵੇਕ ਵੱਡਾ ਪ੍ਰੋਜੈਕਟ ਲਾਇਆ ਹੈ। ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਗਰੇਵਾਲ ਭਰਾਵਾਂ ਨੇ ਜੀਰੋ ਤੋਂ ਉੱਠ ਕੇ ਆਪਣਾ ਕੰਮ ਸ਼ੁਰੂ ਕੀਤਾ। ਅੱਜ ਇੰਡੀਅਨ ਗਰੋਸਰੀ ਵਿੱਚ ਉਹਨਾਂ ਦਾ ਮੁਕਾਮ ਨੰਬਰ ਵਨ ਹੈ। ਸਮਾਜ ਪ੍ਰਤੀ , ਧਰਮ ਪ੍ਰਤੀ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਗਰੇਵਾਲ ਭਰਾ ਆਪਣਾ ਚੌਖ਼ਾ ਯੋਗਦਾਨ ਪਾਉਂਦੇ ਹਨ। ਪਰਮਾਤਮਾ ਗਰੇਵਾਲ ਭਰਾਵਾਂ ਤੇ ਮਿਹਰ ਭਰਿਆ ਹੱਥ ਰੱਖੇ। ਉਹ ਇਸੇ ਤਰਾਂ ਸਮਾਜ ਦੀ ਸੇਵਾ ਕਰਦੇ ਰਹਿਣ ,ਗੁਰੂ ਭਲੀ ਕਰੇ ! ਰੱਬ ਰਾਖਾ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login