ਮੈਡੀਕਲ ਕਾਲਜ ਦੇ ਸਟਾਫ ਵਲੋਂ ਪਦ-ਉਨਤ ਹੋਏ ਸੁਪਰਡੈਂਟਾਂ ਦਾ ਸਨਮਾਨ

ਮੈਡੀਕਲ ਕਾਲਜ ਦੇ ਸਟਾਫ ਵਲੋਂ ਪਦ-ਉਨਤ ਹੋਏ ਸੁਪਰਡੈਂਟਾਂ ਦਾ ਸਨਮਾਨ

ਪਟਿਆਲਾ, 2 ਫਰਵਰੀ (ਪ.ਪ.)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਸਮੂਹ ਸਟਾਫ ਵਲੋਂ ਪਦ-ਉਨਤ ਹੋਏ ਸੁਪਰਡੈਂਟ ਵਿਪੁਨ ਸ਼ਰਮਾ, ਤੇਜਿੰਦਰ ਸਿੰਘ, ਗੁਰਜਿੰਦਰ ਭਾਟੀਆ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤਰੱਕੀਆਂ ਪਾਉਣ ਵਾਲੇ ਸਾਰੇ ਸੁਪਰਡੈਂਟਾਂ ਵਲੋਂ ਪੰਜਾਬ ਸਰਕਾਰ ਅਤੇ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਮਨਿਸਟ੍ਰਿਅਲ ਯੂਨੀਅਨ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਲਗਾਈ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਿਭਾਉਣਗੇ। ਵਿਪੁੱਨ ਸ਼ਰਮਾ ਵਲੋਂ ਸਮੂਹ ਸਟਾਫ ਅਤੇ ਵਿਭਾਗ ਦੀ ਮਨਿਸਟ੍ਰਿਅਲ ਯੂਨੀਅਨ ਪੰਜਾਬ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਹੱਕਾਂ ਲਈ ਇਕਜੁੱਟ ਹੋਣ ਦੀ ਲੋੜ ਹੈ। ਇਸ ਮੌਕੇ ਤੇਜਿੰਦਰ ਸਿੰਘ, ਗੁਰਜਿੰਦਰ ਭਾਟੀਆ, ਭੁਪਿੰਦਰ ਯਾਦਵ, ਅਮਰਿੰਦਰ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ, ਕੁਲਵੀਰ ਸਿੰਘ,  ਰੋਹਿਤ ਕੁਮਾਰ ਆਦਿ ਹਾਜ਼ਰ ਸਨ।

You must be logged in to post a comment Login