ਪਟਿਆਲਾ, 20 ਅਕਤੂਬਰ (ਕੰਬੋਜ)- ਪਿੰਡ ਸੂਲਰ ਦੇ ਮੋਹਤਬਰ ਆਗੂ ਰਾਜਿੰਦਰ ਸਿੰਘ ਬੱਬੀ ਵਲੋਂ ਸੂਲਰ ਦੇ ਪ੍ਰਾਇਮਰੀ ਸਕੂਲ ਵਿਚ ਨਵੇਂ ਆਏ ਹੈਡ ਮਾਸਟਰ ਬਲਜਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜਿੰਦਰ ਸਿੰਘ ਬੱਬੀ ਨੇ ਕਿਹਾ ਕਿ ਅਧਿਆਪਕ ਦੀ ਬੱਚਿਆਂ ਦੀ ਜ਼ਿੰਦਗੀ ਵੀ ਅਹਿਮ ਭੂਮਿਕਾ ਹੁੰਦੀ ਹੈ। ਸਕੂਲ ਲਈ ਕਿਸੇ ਪ੍ਰਕਾਰ ਦੀ ਵੀ ਲੋੜ ਹੋਵੇ ਤਾਂ ਸੂਲਰ ਪੰਚਾਇਤ ਹਮੇਸ਼ਾਂ ਉਨ੍ਹਾਂ ਦਾ ਸਾਥ ਦੇਵੇਗੀ। ਸ੍ਰ. ਬਲਜਿੰਦਰ ਸਿੰਘ ਵਲੋਂ ਰਾਜਿੰਦਰ ਸਿੰਘ ਬੱਬੀ ਤੇ ਸਮੂਹ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹ ਸਕੂਲ ਦੇ ਬੱਚਿਆਂ ਨੂੰ ਚੰਗਾ ਮਾਹੌਲ ਤੇ ਵਧੀਆ ਸਿੱਖਿਆ ਦੇਣ ਲਈ ਵਚਨਬੱਧ ਹਨ। ਇਸ ਮੌਕੇ ਸਕੂਲ ਦਾ ਬਾਕੀ ਸਟਾਫ ਮੈਡਮ ਜਸਵੀਰ ਕੌਰ, ਮਨਪ੍ਰੀਤ ਕੌਰ, ਮਮਤਾ ਰਾਣੀ, ਸੁਖਵਿੰਦਰ ਕੌਰ, ਰੀਨਾ ਰਾਣੀ ਅਤੇ ਚਰਨਜੀਤ ਕੌਰ ਆਦਿ ਹਾਜ਼ਰ ਸਨ।
ਰਾਜਿੰਦਰ ਸਿੰਘ ਬੱਬੀ ਵਲੋਂ ਸੂਲਰ ਸਕੂਲ ਦੇ ਹੈਡ ਮਾਸਟਰ ਦਾ ਸਨਮਾਨ

ਾਜਿੰਦਰ ਸਿੰਘ ਬੱਬੀ, ਸੂਲਰ ਦੇ ਪ੍ਰਾਇਮਰੀ ਸਕੂਲ ਵਿਚ ਨਵੇਂ ਆਏ ਹੈਡ ਮਾਸਟਰ ਬਲਜਿੰਦਰ ਸਿੰਘ ਨੂੰ ਸਨਮਾਨ ਕਰਨ ਮੌਕੇ। (ਫੋਟੋ : ਗੁਰਮਨ ਕੰਬੋਜ)