ਲਾਹੌਰ, ਨਵੰਬਰ 22 (ਪੀ. ਈ. ਬਿਊਰੋ)- ਮਾਤ ਭਾਸ਼ਾ ‘ਪੰਜਾਬੀ’ ਚਾਹੇ ਉਹ ਚੜ੍ਹਦੇ ਪੰਜਾਬ ਦੀ ਹੋਵੇ ਚਾਹੇ ਉਹ ਲਹਿੰਦੇ ਪੰਜਾਬ ਦੀ ਹੋਵੇ, ਉਸਦੇ ਵਿਚ ਵਿਰਸਾ, ਸੱਭਿਆਚਾਰ ਅਤੇ ਧਾਰਮਿਕ ਜਥਾਰਥਵਾਦੀ ਖਜ਼ਾਨੇ ਵਾਂਗ ਛੱੁਪਿਆ ਪਿਆ ਹੈ। ਲਾਹੌਰ ਦੇ ਵਿਚ ਇਸੇ ਮਨੋਰਥ ਦੇ ਨਾਲ ‘ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਦਾ ਸਫਲ ਆਯੋਜਨ ਕੀਤਾ ਗਿਆ। ਇਸ ਦੇ ਪਹਿਲੇ ਪ੍ਰਸਿੱਧ ਸ਼ਾਇਰ ਅਫ਼ਜਲ ਸਾਹਿਰ ਨੇ ਸਟੇਜ ਸੰਚਾਲਨ ਕਰਦਿਆਂ ਪੰਜਾਬੀ ਭਾਸ਼ਾ ਦੇ ਮੋਤੀਆਂ ਜੜੇ ਸ਼ੇਅਰ ਪੇਸ਼ ਕਰਦਿਆਂ ਪੰਜਾਬੀਆਂ ਦੀ ਗੱਲ ਅੱਗੇ ਤੋਰੀ। ਇਸ ਕਾਨਫਰੰਸ ਦੇ ਕਰਤਾ ਅਹਿਮਦ ਰਜਾ ਨੇ ਸਵਾਗਤੀ ਭਾਸ਼ਣ ਕਰਦਿਆਂ ਕਿਹਾ ਕਿ ‘ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਸਦਾ ਖੈਰ ਪੰਜਾਬੀ ਦੀ ਮੰਗਦਾਂ ਹਾਂ।’’ ਦਾ ਅਹਿਸਾਸ ਤਾਂ ਅੰਦਰ ਵਸਦਾ ਹੈ,ਪਰ ਅਸੀਂ ਪੰਜਾਬੀ ਵਾਸਤੇ ਕੀ ਕਰ ਰਹੇ ਹਾਂ। ਉਨ੍ਹਾਂ ਕਿਹਾ ਜਿਸ ਕੌਮ ਕੋਲ ਕੋਈ ਸੁਰਤ ਨਾ ਰਹੇ ਤਾਂ ਮਾਤ ਭਾਸ਼ਾ ਅਤੇ ਵਿਰਸਾ ਦਾ ਵਿਸਰ ਹੀ ਜਾਵੇਗਾ। ਸ਼ਾਇਰ ਅਫ਼ਜਲ ਸਾਹਿਰ ਸਕੂਲਾਂ ਦੇ ’ਚ ਬਾਬਾ ਫਰੀਦ, ਬੁੱਲੇ ਸ਼ਾਹ, ਬਾਬਾ ਨਾਨਕ ਆਦਿ ਕਿਉਂ ਨਹੀਂ ਪੜ੍ਹਾਇਆ ਜਾਂਦਾ, ਸਾਨੂੰ ਸੋਚਣ ਦੀ ਲੋੜ ਹੈ। ਅਮਰੀਕਾ ਤੋਂ ਪਹੁੰਚੇ ਸ੍ਰੀ ਅਸ਼ੋਕ ਭੌਰਾ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਦਾ ਝੰਡਾ ਬੁਲੰਦ ਰਹੇਗਾ। ਇਸ ਕਾਨਫਰੰਸ ਵਿਚ ਫਿਲਮੀ ਕਲਾਕਾਰ ਗੁਰਪ੍ਰੀਤ ਕੌਰ ਭੰਗੂ, ਪ੍ਰਸਿੱਧ ਸੂਫੀ ਗਾਇਕ ਸਾਂਈ ਜ਼ਹੂਰ, ਸ. ਜਸਵੰਤ ਸਿੰਘ ਜਫਰ, ਡਾ. ਸ਼ਬਨਮ ਇਸ਼ਾਕ, ਗੁਰਚਰਨ ਕੌਰ, ਸ਼ਮਸ਼ਾ ਹੁਸੈਨ ਅਤੇ ਰੂਬੀਨਾ ਜਾਮੀਲ ਹੋਰਾਂ ਨੇ ਵੀ ਹਿੱਸਾ ਲਿਆ।
ਇੰਗਲੈਂਡ ਤੋਂ ਪੁੱਜੇ ਪ੍ਰਸਿੱਧ ਗੀਤਕਾਰ ਅਤੇ ਪੇਸ਼ੇ ਵਜੋਂ ਡਾ. ਬੱਲ ਸਿੱਧੂ ਹੋਰਾਂ ਨੇ ਅਪਣੇ ਲਿਖੇ ਇਕ-ਦੋ ਗੀਤ ਗਾ ਕੇ ਮਾਹੌਲ ਖ਼ੁਸ਼ਗਵਾਰ ਕਰ ਦਿਤਾ। ਸਥਾਨਕ ਕਲਾਕਾਰਾਂ ਨੇ ਸਟੇਜ ਉਤੇ ਕਈ ਤਰ੍ਹਾਂ ਦੇ ਰੰਗ ਬੰਨ੍ਹੇ ਅਤੇ ਦਰਸ਼ਕਾਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਰਿਝਾਈ ਰਖਿਆ। ਲਾਹੌਰ ਵਿਚ ਹੋਈ ਦੂਜੀ ਕੌਮਾਂਤਰੀ ਪੰਜਾਬੀ ਕਾਨਫਰੰਸ ਵਿਚ ਪੰਜਾਬ ਦੇ ਮੁੱਖ ਮੁੱਦੇ, ਸੁਰ-ਸੰਗੀਤ ਤੇ ਪੰਜਾਬੀ ਦੇ ਮਹਾਨ ਗਾਇਕਾਂ ਦੀ ਗੱਲ ਹੋਈ। ਚੜ੍ਹਦੇ ਪੰਜਾਬ ਤੋਂ ਪੁੱਜੇ ਫ਼ਿਲਮ ਐਕਟਰ ਕਰਮਜੀਤ ਅਨਮੋਲ ਹੋਰਾਂ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਥੇ ਪੁੱਜਣ ’ਤੇ ਬੇਅੰਤ ਖ਼ੁਸ਼ੀ ਹੋਈ ਹੈ। ਉਨ੍ਹਾਂ ਅਪਣਾ ਮਸ਼ਹੂਰ ਗੀਤ ‘ਮੈਂ ਚਾਦਰ ਕਢਦੀ ਨੀ’ ਗਾ ਕੇ ਖ਼ੂਬ ਰੰਗ ਬੰਨਿ੍ਹਆ। ਪ੍ਰਸਿੱਧ ਗਾਇਕ ਬੀਰ ਸਿੰਘ ਨੇ ਵੀ ਬਹੁਤ ਹੀ ਦੋ ਸੁੰਦਰ ਰਚਨਾਵਾਂ ਪੇਸ਼ ਕੀਤੀਆਂ ਤੇ ਤਾੜੀਆਂ ਦਾ ਮੀਂਹ ਪੈ ਗਿਆ।
You must be logged in to post a comment Login