ਪਟਿਆਲਾ, 14 ਮਈ (ਪ. ਪ.)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸੂਲਰ ਵਲੋਂ ਰੀਗਨ ਆਹਲੂਵਾਲੀਆ ਦੇ ਸਹਿਯੋਗ ਸਦਕਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਉਘੇ ਕਾਂਗਰਸੀ ਆਗੂ ਰਛਪਾਲ ਸਿੰਘ ਜੌੜੇਮਾਜਰਾ, ਕੋਆਰਡੀਨੇਟਰ ਆਲ ਇੰਡੀਆ ਕਿਸਾਨ ਕਾਂਗਰਸ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਰਛਪਾਲ ਸਿੰਘ ਜੌੜੇਮਾਜਰਾ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਉਣ ਵਾਲੇ ਅਤੇ ਖੇਡਣ ਵਾਲੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਰੋਆ ਸਮਾਜ ਸਿਰਜਣ ਲਈ ਖੇਡਾਂ ਦੀ ਅਹਿਮ ਭੂਮਿਕਾ ਹੈ। ਇਸ ਤਰ੍ਹਾਂ ਦੇ ਟੂਰਨਾਮੈਂਟ ਬਾਕੀ ਪਿੰਡਾਂ ਵਿਚ ਹੀ ਹੋਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਚੰਗੇ ਪਾਸੇ ਲੱਗ ਸਕੇ। ਕ੍ਰਿਕਟ ਟੂਰਨਾਮੈਂਟ ਵਿਚ ਧਬਲਾਨ ਪਿੰਡ ਦੀ ਟੀਮ ਪਹਿਲੇ ਅਤੇ ਸੂਲਰ ਪਿੰਡ ਦੀ ਟੀਮ ਦੂਜੇ ਸਥਾਨ ’ਤੇ ਰਹੀ। ਪਹਿਲੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਅਤੇ ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 21 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ। ਟੂਰਨਾਮੈਂਟ ਵਿਚ ਅਬੱਲ ਆਉਣ ਵਾਲੀ ਟੀਮ ਅਤੇ ਚੰਗੇ ਖਿਡਾਰੀਆਂ ਨੂੰ ਸ਼ੀਲਡਾਂ, ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਰੀਗਨ ਆਹਲੂਵਾਲੀਆ ਵਲੋਂ ਮੁੱਖ ਮਹਿਮਾਨ ਰਛਪਾਲ ਜੌੜੇਮਾਜਰਾ, ਟੂਰਨਾਮੈਂਟ ਪ੍ਰਬੰਧਕਾਂ ਤੇ ਖਿਡਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਤਾਰੀ ਸੰਧੂ, ਗੋਲਡੀ ਸੂਲਰ, ਗੀਤੀ ਸਮੇਤ ਵੱਖ ਵੱਖ ਪਿੰਡਾਂ ਦੇ ਖਿਡਾਰੀ ਹਾਜ਼ਰ ਸਨ।

You must be logged in to post a comment Login