Site icon Punjab Express

ਸਿਕੰਦਰ ਸਿੰਘ ਸ਼ੇਰਗਿੱਲ ਅਕਾਲੀ ਦਲ ਦੇ ਜ਼ਿਲ੍ਹਾ ਸਪੋਕਸਪਰਸਨ ਨਿਯੁਕਤ

ਜ਼ਿਲ੍ਹਾ ਬੁਲਾਰਾ ਬਨਣ 'ਤੇ ਸਿਕੰਦਰ ਸਿੰਘ ਸ਼ੇਰਗਿੱਲ ਦਾ ਸਨਮਾਨ ਕਰਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ।

ਪਟਿਆਲਾ, 13 ਅਗਸਤ (ਕੰਬੋਜ)- ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦੇ ਆਦੇਸ਼ ‘ਤੇ ਸ. ਜਗਮੀਤ ਸਿੰਘ ਹਰਿਆਊ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਸਮਾਣਾ ਇੰਚਾਰਜ ਵੱਲੋਂ ਸਿਕੰਦਰ ਸਿੰਘ ਸ਼ੇਰਗਿੱਲ ਪਿੰਡ ਖੇੜੀ ਭੀਮਾ ਨੂੰ ਜ਼ਿਲ੍ਹਾ ਪਟਿਆਲਾ ਦਾ ਬੁਲਾਰਾ (ਸਪੋਕਸਪਰਸਨ) ਨਿਯੁਕਤ ਕੀਤਾ ਗਿਆ। ਇਸ ਮੌਕੇ ਸਿਕੰਦਰ ਸਿੰਘ ਵਲੋਂ ਸੁਖਬੀਰ ਬਾਦਲ ਤੇ ਜਗਮੀਤ ਸਿੰਘ ਹਰਿਆਊ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।

Exit mobile version