ਐਸਕੇਐਮ ਆਗੂਆਂ ਨੇ ਬਾਰਡਰ ’ਤੇ ਪਹੁੰਚ ਕੇ ਦਿੱਤਾ ਸਮਰਥਨ

ਐਸਕੇਐਮ ਆਗੂਆਂ ਨੇ ਬਾਰਡਰ ’ਤੇ ਪਹੁੰਚ ਕੇ ਦਿੱਤਾ ਸਮਰਥਨ

ਪਾਤੜਾਂ, 10 ਜਨਵਰੀ : ਸੰਯੁਕਤ ਕਿਸਾਨ ਮੋਰਚੇ (ਐਸਕੇਐਮ.) ਦੇ ਆਗੂ ਸ਼ੁੱਕਰਵਾਰ ਨੂੰ ਆਪਣਾ ਸਮਰਥਨ ਪੱਤਰ ਲੈ ਕੇ ਢਾਬੀ ਗੁੱਜਰਾਂ (ਖਨੌਰੀ) ਬਾਰਡਰ ਉੱਪਰ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੋਲ ਪਹੁੰਚੇ ਹਨ। ਇਨ੍ਹਾਂ ਆਗੂਆਂ ਵਿਚ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ, ਹਰਿੰਦਰ ਸਿੰਘ ਲੱਖੋਵਾਲ, ਰਮਿੰਦਰ ਸਿੰਘ ਪਟਿਆਲਾ ਸਮੇਤ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। SKM ਆਗੂਆਂ ਨੇ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ਤੇ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਹੈ। ਐਸਕੇਐਮ ਆਗੂਆਂ ਨੇ ਇਸ ਮੋਰਚੇ ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੂੰ ਆਪਣਾ ਸਮਰਥਨ ਪੱਤਰ ਵੀ ਦਿੱਤਾ।

You must be logged in to post a comment Login