ਕਿਸਾਨ ਆਗੂ ਡੱਲੇਵਾਲ ਲਈ ਸਟੇਜ ’ਤੇ ਬਣਾਇਆ ਸਪੈਸ਼ਲ ਰੂਮ

ਕਿਸਾਨ ਆਗੂ ਡੱਲੇਵਾਲ ਲਈ ਸਟੇਜ ’ਤੇ ਬਣਾਇਆ ਸਪੈਸ਼ਲ ਰੂਮ

ਪਟਿਆਲਾ, 4 ਜਨਵਰੀ- ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨਾਂ ਦੀ ਮਹਾਪੰਚਾਇਤ ਸ਼ੁਰੂ ਹੋ ਗਈ ਹੈ।ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਮਹਾਪੰਚਾਇਤ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹਨ ਤੇ ਕਿਸਾਨਾਂ ਦੀ ਆਮਦ ਜਾਰੀ ਹੈ।ਸਟੇਜ ਦੀ ਕਾਰਵਾਈ ਚੱਲ ਰਹੀ ਹੈ। ਇਸ ਦੌਰਾਨ 40 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਸਟੇਜ ’ਤੇ ਆ ਕੇ ਕਿਸਾਨਾਂ ਦੇ ਨਾਮ ਸੰਦੇਸ਼ ਜਾਰੀ ਕਰਨਗੇ। ਮਹਾਪੰਚਾਇਤ ਲਈ ਕਿਸਾਨ ਬੀਬੀਆਂ ਵੀ ਵੱਡੀ ਗਿਣਤੀ ’ਚ ਪਹੁੰਚੀਆਂ ਹਨ।ਉਨ੍ਹਾਂ ਲਈ ਸਟੇਜ ਉਪਰ ਸਪੈਸ਼ਲ ਰੂਮ ਬਣਾਇਆ ਗਿਆ ਹੈ। ਉਨ੍ਹਾਂ ਨੂੰ ਇੱਕ ਕਿਲੋਮੀਟਰ ਦੇ ਫਾਸਲੇ ਤੋਂ ਲਿਆਉਣ ਲਈ ਇੱਕ ਸਪੈਸ਼ਲ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਸੁਖਜੀਤ ਹਰਦੋਝੰਡੇ, ਸੁਰਜੀਤ ਫੂਲ, ਜਸਵਿੰਦਰ ਲੌਂਗੋਵਾਲ, ਅਭਿਮਨਿਊ ਕੋਹਾੜ, ਦਿਲਬਾਗ ਹਰੀਗੜ੍ਹ ਤੇ ਮਨਜੀਤ ਨਿਆਈ ਸਮੇਤ ਕਈ ਹੋਰ ਕਿਸਾਨ ਆਗੂ ਇੱਥੇ ਸਟੇਜ ਅਤੇ ਇਸ ਦੇ ਇਰਦ ਗਿਰਦ ਮੌਜੂਦ ਹਨ। ਇਸ ਤੋਂ ਇਲਾਵਾ ਦੂਜੇ ਰਾਜਾਂ ਵਿੱਚੋਂ ਵੀ ਕਿਸਾਨ ਆਗੂ, ਰਾਜਸੀ ਤੇ ਧਾਰਮਿਕ ਸਿਆਸੀ ਲੀਡਰ ਆਦਿ ਪਹੁੰਚ ਰਹੇ ਹਨ।

You must be logged in to post a comment Login