Site icon Punjab Express

ਸੂਲਰ ਦਾ ਵਾਲੀਬਾਲ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ, ਦਿੜ੍ਹਬਾ ਦੀ ਟੀਮ ਰਹੀ ਅੱਵਲ

ਜਗਮੀਤ ਸਿੰਘ ਹਰਿਆਉ ਦਾ ਸਵਾਗਤ ਕਰਦੇ ਸ਼ੈਪੀ ਖੋਖਰ ਅਤੇ ਹੇਠਾਂ ਟੂਰਨਾਮੈਂਟ ਦਾ ਉਦਘਾਟਨ ਕਰਦੇ ਬਾਬਾ ਮਨਿੰਦਰ ਸਿੰਘ ਖਾਲਸਾ ਮੋਹਾਲੀ।

             ਪਟਿਆਲਾ, 2 ਨਵੰਬਰ (ਗ.ਕੰਬੋਜ)- ਪਿੰਡ ਸੂਲਰ ਵਿਖੇ ਸ਼ੈਪੀ ਖੋਖਰ ਵਲੋਂ ਕਰਵਾਇਆ ਗਿਆ 7ਵਾਂ ਵਾਲੀਬਾਲ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ। ਇਹ ਟੂਰਨਾਮੈਂਟ ਸ਼ਹੀਦ ਪਰਮਿੰਦਰ ਸਿੰਘ ਝੋਟੇ ਨੂੰ ਸਮਰਪਿਤ  ਸੀ, ਜਿਸ ਵਿਚ ਕਈ ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲੇ ਨੰਬਰ ’ਤੇ ਦਿੜ੍ਹਬਾ ਦੀ ਟੀਮ ਰਹੀ, ਜਿਸ ਵਲੋਂ 21 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਅਤੇ ਡਕਾਲਾ ਦੂਜੇ, ਪਟਿਆਲਾ ਦੀ ਟੀਮ ਤੀਜੇ ਸਥਾਨ ’ਤੇ ਰਹੀ ਤੇ ਸੂਲਰ ਦੀ ਟੀਮ ਚੌਥੇ ਨੰਬਰ ’ਤੇ ਆਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਲਕਾ ਇੰਚਾਰਜ ਸਮਾਣਾ, ਸ੍ਰ. ਜਗਮੀਤ ਸਿੰਘ ਹਰਿਆਉ, ਬਾਬਾ ਮਨਿੰਦਰ ਸਿੰਘ ਖਾਲਸਾ ਮੋਹਾਲੀ, ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਸਨ। ਇਸ ਤੋਂ ਬਿਨ੍ਹਾਂ ਪ੍ਰਸਿੱਧ ਗਾਇਕ ਪੰਜਾਬ ਚੀਮਾ, ਗੀਤਕਾਰ ਮੱਟ ਸ਼ੈਰੋਂਵਾਲਾ, ਹਰਮਲ ਬੱਲ, ਸਰਪੰਚ ਸਿਕੰਦਰ ਸ਼ੇਰਗਿੱਲ, ਪਰਮਵੀਰ ਸਿੰਘ ਕੰਬੋਜ ਏ ਸੀ-2 ਐਸ ਐਸ ਪੀ ਦਫਤਰ ਪਟਿਆਲਾ, ਸੈਨੀਮਨ ਸਿੰਘ ਸੁੱਖਾ ਉਚੇਚੇ ਤੌਰ ’ਤੇ ਹਾਜ਼ਰ ਸਨ।ਇਸ ਮੌਕੇ ਜਗਮੀਤ ਸਿੰਘ ਹਰਿਆਉ ਨੇ ਕਿਹਾ ਕਿ ਸ਼ੈਪੀ ਖੋਖਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਸ਼ੈਪੀ ਖੋਖਰ ਵਲੋਂ ਸਿਰੋਪਾ ਦੇ ਕੇ ਦੋਵੇਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਬਾਬਾ ਮਨਿੰਦਰ ਸਿੰਘ ਖਾਲਸਾ ਮੋਹਾਲੀ ਨੇ ਰੀਬਨ ਕੱਟ ਕੇ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਸਮੂਹ ਨੌਜਵਾਨਾਂ ਅਤੇ ਟੀਮਾਂ ਦਾ ਸਵਾਗਤ ਕੀਤਾ।ਸ਼ੈਪੀ ਖੋਖਰ ਵਲੋਂ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਹਨੀ ਜੇਜੀ ਜਨਰਲ ਜ਼ਿਲ੍ਹਾ ਸੈਕਟਰੀ ਸ਼੍ਰੋਮਣੀ ਅਕਾਲੀ ਦਲ, ਰਾਜਿੰਦਰ ਸਿੰਘ ਬੱਬੀ, ਜਸਵੀਰ ਖੌਖਰ, ਮਨਦੀਪ ਸਿੰਘ ਖੋਖਰ, ਲਾਡੀ ਖੌਖਰ, ਵਰਿੰਦਰ ਮੋਦਗਿਲ, ਹਰਜੀਤ ਕੰਬੋਜ, ਨਿਸ਼ਾਨ ਵੈਦਬਾਨ, ਮਨਮੋਹਨ ਸਿੰਘ, ਗੁਰਦੀਪ ਸਿੰਘ ਗੋਲੂ, ਵਰਿੰਦਰ ਸ਼ਰਮਾ, ਜਸ਼ਨਪ੍ਰੀਤ ਸਿੰਘ ਤੇ ਤਾਰੀ ਸੂਲਰ,  ਆਦਿ ਹਾਜ਼ਰ ਸਨ। 

Exit mobile version