ਅਜੀਤ ਪਵਾਰ ਨੂੰ ਠੀਕ ਥਾਂ ਮਿਲੇਗੀ, ਉਹ ਬਹੁਤ ਵੱਡਾ ਕੰਮ ਕਰ ਕੇ ਆਏ ਹਨ- ਸੰਜੇ ਰਾਉਤ

ਅਜੀਤ ਪਵਾਰ ਨੂੰ ਠੀਕ ਥਾਂ ਮਿਲੇਗੀ, ਉਹ ਬਹੁਤ ਵੱਡਾ ਕੰਮ ਕਰ ਕੇ ਆਏ ਹਨ- ਸੰਜੇ ਰਾਉਤ

ਮੁੰਬਈ- ਮਹਾਰਾਸ਼ਟਰ ’ਚ ਮੰਗਲਵਾਰ ਨੂੰ ਤੇਜ਼ੀ ਨਾਲ ਬਦਲੇ ਸਿਆਸੀ ਹਾਲਾਤ ਤੋਂ ਬਾਅਦ ਊਧਵ ਠਾਕਰੇ ਨੂੰ ‘ਮਹਾ ਵਿਕਾਸ ਆਗਾੜੀ’ ਦਾ ਆਗੂ ਚੁਣ ਲਿਆ ਗਿਆ ਹੈ। ਉਹ ਕੱਲ੍ਹ ਭਾਵ ਵੀਰਵਾਰ ਨੂੰ ਮੁੰਬਈ ਦੇ ਸ਼ਿਵਾਜੀ ਮੈਦਾਨ ’ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਸ਼ਿਵ ਸੈਨਾ ਦਾ ਕੋਈ ਆਗੂ ਮੁੱਖ ਮੰਤਰੀ ਬਣੇਗਾ। ਇਸ ਦੌਰਾਨ ਸ਼ਿਵ ਸੈਨਾ ਆਗੂ ਤੇ ਰਾਜ ਸਭਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਅਜੀਤ ਪਵਾਰ ਨੂੰ ਠੀਕ ਥਾਂ ਮਿਲੇਗੀ, ਉਹ ਬਹੁਤ ਵੱਡਾ ਕੰਮ ਕਰ ਕੇ ਆਏ ਹਨ। ਮਹਾਰਾਸ਼ਟਰ ਤੋਂ ਦੇਸ਼ ਵਿਚ ਵੱਡੀ ਤਬਦੀਲੀ ਦੀ ਸ਼ੁਰੂਆਤ ਹੋਈ ਹੈ।ਸਾਡਾ ਮਿਸ਼ਨ ਮੁਕੰਮਲ ਹੋਇਆ। ਸ੍ਰੀ ਰਾਉਤ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਸਾਡਾ ‘ਸੂਰਿਆ–ਯਾਨ’ ਮੰਤਰਾਲੇ ਦੀ ਛੇਵੀਂ ਮੰਜ਼ਿਲ ਉੱਤੇ ਸਫ਼ਲਤਾਪੂਰਵਕ ਲੈਂਡ ਕਰੇਗਾ, ਪਰ ਤਦ ਸਾਰੇ ਹੱਸ ਰਹੇ ਸਨ। ਪਰ ਸਾਡੇ ਸੂਰਿਆ–ਯਾਨ ਦੀ ਸਫ਼ਲ ਲੈਂਡਿੰਗ ਹੋ ਗਈ ਹੈ। ਆਉਣ ਵਾਲੇ ਸਮੇਂ ’ਚ ਜੇ ਇਹ ਸੂਰਿਆ–ਯਾਨ ਦਿੱਲੀ ’ਚ ਵੀ ਉੱਤਰੇ, ਤਾਂ ਤੁਹਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਸ੍ਰੀ ਸੰਜੇ ਰਾਉਤ ਨੇ ਕਿਹਾ ਕਿ ਸਰਕਾਰ ਚਲਾਉਣ ਵਿਚ ਵਿਚਾਰਾਧਾਰਾ ਕੋਈ ਅੜਿੱਕਾ ਨਹੀਂ ਹੈ। ਅਸੀਂ ਘੱਟੋ–ਘੱਟ ਸਾਂਝੇ ਪ੍ਰੋਗਰਾਮ ਮੁਤਾਬਕ ਰਾਜ ਵਿਚ ਸਰਕਾਰ ਚਲਾਵਾਂਗੇ।ਇੱਥੇ ਵਰਨਣਯੋਗ ਹੈ ਕਿ ਐੱਨਸੀਪੀ ਆਗੂ ਸ੍ਰੀ ਅਜੀਤ ਪਵਾਰ ਨੇ ਅੱਜ ਬੁੱਧਵਾਰ ਨੂੰ ਕਿਹਾ ਹੈ ਕਿ ਉਹ ਆਪਣੀ ਪਾਰਟੀ ’ਚ ਬਣੇ ਰਹਿਣਗੇ ਤੇ ਇਸ ਬਾਰੇ ਭਰਮ ਪੈਦਾ ਕਰਨ ਦਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਕੋਲ ਆਖਣ ਲਈ ਕੁਝ ਨਹੀਂ ਹੈ। ਮੈਂ ਸਹੀ ਸਮਾਂ ਆਉਣ ’ਤੇ ਹੀ ਬੋਲਾਂਗਾ। ‘ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ NCP ’ਚ ਹਾਂ ਤੇ ਮੈਂ ਇਸੇ ਪਾਰਟੀ ’ਚ ਹੀ ਰਹਾਂਗਾ

You must be logged in to post a comment Login