ਅਮਰਿੰਦਰ ਸਿੰਘ ਨਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤੀ ਮੁਲਾਕਾਤ

ਅਮਰਿੰਦਰ ਸਿੰਘ ਨਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸੁਖ ਸਰਕਾਰੀਆ ਵੀ ਮੌਜੂਦ ਸਨ। ਪੰਜਾਬ ਮੁੱਖਮੰਤਰੀ ਐੱਸ.ਵਾਈ.ਐੱਲ. ਨੂੰ ਲੈ ਕੇ ਕੁਝ ਨਹੀਂ ਬੋਲੇ। ਉਨ੍ਹਾਂ ਨੇ ਕਿਹਾ ਕਿ ਐੱਸ.ਵਾਈ.ਐੱਲ. ਦਾ ਮੁੱਦਾ ਅਦਾਲਤ ‘ਚ ਹੈ, ਇਸ ‘ਤੇ ਕੁਝ ਨਹੀਂ ਕਹਾਂਗਾ। ਕੇਂਦਰੀ ਮੰਤਰੀ ਤੋਂ ਪੰਜਾਬ ਦੀਆਂ ਸੜਕਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ।
ਪੰਜਾਬ ਦੀ ਖੇਡ ਨੀਤੀ ‘ਤੇ ਉਠ ਰਹੇ ਸਵਾਲਾਂ ‘ਤੇ ਵੀ ਕੈਪਟਨ ਨੇ ਜਵਾਬ ਦਿੱਤਾ। ਮੀਡੀਆ ਵੱਲੋਂ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਪੰਜਾਬ ਦੇ ਖਿਡਾਰੀ ਪੰਜਾਬ ਦੀ ਜਗ੍ਹਾ ਦੂਜੇ ਰਾਜਾਂ ‘ਚ ਖੇਡ ਰਹੇ ਹਨ ਅਤੇ ਗੋਲਡ ਮੈਡਲ ਜਿੱਤ ਰਹੇ ਹਨ ਤਾਂ ਇਸ ‘ਤੇ ਨਵੀਂ ਪਾਲਿਸੀ ਕਿਉਂ ਨਹੀਂ ਬਣਾਈ ਜਾਂਦੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਹੀ ਖਿਡਾਰੀ ਹਨ ਅਤੇ ਕੀ ਹੋ ਗਿਆ ਜੇਕਰ ਉਹ ਦੂਜੇ ਰਾਜਾਂ ਤੋਂ ਖੇਡ ਰਹੇ ਹਨ। ਉਹ ਪੰਜਾਬ ਦੇ ਹੀ ਰਹਿਣਗੇ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਦੇਖਭਾਲ ਕਰੇਗੀ।

You must be logged in to post a comment Login