ਅਮਰੀਕਾ ਵਿਚ ਭਾਰਤੀ ਕੰਪਨੀ ‘ਤੇ ਲੱਗਾ ਗੋਰੇ ਮੁਲਾਜ਼ਮਾਂ ਨਾਲ ਭੇਦਭਾਵ ਕਰਨ ਦਾ ਦੋਸ਼

ਅਮਰੀਕਾ ਵਿਚ ਭਾਰਤੀ ਕੰਪਨੀ ‘ਤੇ ਲੱਗਾ ਗੋਰੇ ਮੁਲਾਜ਼ਮਾਂ ਨਾਲ ਭੇਦਭਾਵ ਕਰਨ ਦਾ ਦੋਸ਼

ਵਾਸ਼ਿੰਗਟਨ, 18 ਅਪ੍ਰੈਲ  : ਟਾਟਾ ਕੰਸਲਟੇਂਸੀ ਸਰਵਿਸਸ (ਟੀ ਸੀ ਐਸ) ਦੇ ਇਕ ਸਾਬਕਾ ਅਮਰੀਕੀ ਕਰਮਚਾਰੀ ਨੇ ਉਸ ਉੱਤੇ ਰੁਜ਼ਗਾਰ ਦੇਣ ਵਿਚ ਭੇਦਭਾਵ ਵਰਤਣ ਦਾ ਦੋਸ਼ ਲਾਇਆ ਹੈ। ਇਸ ਕਰਮਚਾਰੀ ਦਾ ਦੋਸ਼ ਹੈ ਕਿ ਕੰਪਨੀ ਉਨਾਂ ਵਿਅਕਤੀਆਂ ਨਾਲ ਭੇਦਭਾਵ ਕਰਦੀ ਹੈ ਜੋ ਦੱਖਣੀ ਏਸ਼ੀਆਈ ਨਹੀਂ ਹਨ। ਸਟੀਵਨ ਹੇਟ ਮੁਤਾਬਕ ਉਨਾਂ ਨੇ ਅਮਰੀਕਾ ਵਿਚ ਕੰਪਨੀ ਦੇ ਵੱਖ ਵੱਖ ਦਫਤਰਾਂ ਵਿਚ ਕੰਮ ਕੀਤਾ ਸੀ। ਉਨ•ਾਂ ਨੇ ਇਸ ਮਾਮਲੇ ਵਿਚ ਸੇਨ ਫਰੈਂਸਿਸਕੋ ਦੀ ਜ਼ਿਲਾ ਅਦਾਲਤ ਵਿਚ ਸਿਵਲ ਸ਼ਿਕਾਇਤ ਦਰਜ ਕਰਵਾਈ ਹੈ। ਉਨਾਂ ਦੋਸ਼ ਲਾਇਆ ਹੈ ਕਿ 20 ਮਹੀਨੇ ਵਿਚ ਅਮਰੀਕਾ ਦੇ ਸੱਤ ਦਫਤਰਾਂ ਵਿਚ ਕੰਮ ਕਰਵਾਉਣ ਤੋਂ ਬਾਅਦ ਕੰਪਨੀ ਨੇ ਉਸ ਨੂੰ ਇਸ ਲਈ ਕੱਢ ਦਿੱਤਾ ਕਿ ਉਹ ਕੋਕੇਸ਼ੀਅਨ ਅਮਰੀਕੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕੰਪਨੀ ਨਿਯੁਕਤੀ, ਰੁਜ਼ਗਾਰ ਚੋਣ ਅਤੇ ਨੌਕਰੀ ਵਿਚੋਂ ਕੱਢਣ ਦੇ ਮਾਮਲੇ ਵਿਚ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਦਾ ਪੱਖ ਪੂਰਦੀ ਹੈ। ਜੋ ਦੱਖਣੀ ਏਸ਼ੀਆਈ ਨਹੀਂ ਹਨ, ਉਨਾਂ ਨਾਲ ਭੇਦਭਾਵ ਕਰਦੀ ਹੈ। ਉੱਧਰ ਅਮਰੀਕਾ ਦੇ ਇਕ ਨਿਊਜ਼ ਪੇਪਰ ਨੇ ਇਨਾਂ ਦੋਸ਼ਾਂ ਉੱਤੇ ਟਾਟਾ ਦੀ ਪ੍ਰਤੀਕਿਰਿਆ ਪ੍ਰਕਾਸ਼ਿਤ ਕੀਤੀ ਹੈ। ਟਾਟਾ ਦੇ ਬੁਲਾਰੇ ਨੇ ਈਮੇਲ ਰਾਹੀਂ ਭੇਜੇ ਜਵਾਬ ਵਿਚ ਕਿਹਾ ਹੈ ਕਿ ਟਾਟਾ ਨੂੰ ਪੂਰਾ ਭਰੋਸਾ ਹੈ ਕਿ ਹੇਟ ਦੇ ਦੋਸ਼ ਬੇਬੁਨਿਆਦ ਹਨ ਅਤੇ ਕੰਪਨੀ ਆਪਣੇ ਪੱਖ ਨੂੰ ਮਜ਼ਬੂਤੀ ਨਾਲ ਰੱਖੇਗੀ। ਕੰਪਨੀ ਮੁਤਾਬਕ ਟੀ ਸੀ ਐਸ ਅਮਰੀਕਾ ਵਿਚ ਆਈ ਟੀ ਸੇਵਾ ਉਦਯੋਗ ਵਿਚ ਸਭ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਵਾਲੇ ਅਦਾਰਿਆਂ ਵਿਚੋਂ ਇਕ ਹੈ।

You must be logged in to post a comment Login