ਅੰਜਲੀ ਵਾਲੈਂਗ ਨੇ ਜਿੱਤੀ ਮੈਰਾਥਨ, ਤੇਂਦੁਲਕਰ ਨੇ ਵਧਾਇਆ ਹੌਸਲਾ

ਅੰਜਲੀ ਵਾਲੈਂਗ ਨੇ ਜਿੱਤੀ ਮੈਰਾਥਨ, ਤੇਂਦੁਲਕਰ ਨੇ ਵਧਾਇਆ ਹੌਸਲਾ

ਕੋਲਕਾਤਾ : ਸਰਜਰੀ ਤੋਂ ਉਭਰਨ ਦੇ ਤਿਨ ਮਹੀਨੇ ਬਾਅਦ ਹੀ 45 ਸਾਲਾ ਅੰਜਲੀ ਸਾਰੋਗੀ ਨੇ ਕੋਲਕਾਤਾ ਮੈਰਾਥਨ ਵਿਚ ਕਰੀਅਰ ਦਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਐਤਵਾਰ ਨੂੰ ਅਪਣੇ ਖ਼ਿਤਾਬ ਦਾ ਬਚਾਅ ਕੀਤਾ। ਮਹਿਲਾਵਾਂ ਵਿਚ ਸਭ ਤੋਂ ਵੱਧ ਉਮਰ ਦੀ ਦੌੜਾਕ ਅੰਜਲੀ ਨੇ 3 ਘੰਟੇ, 16 ਮਿੰਟ ਅਤੇ 54 ਸੈਕੰਡ ਦਾ ਸਮਾਂ ਲਿਆ ਜੋ ਕਿ ਉਸ ਦੇ ਪਿਛਲੇ ਸਾਲ ਦੇ ਸਮੇਂ 3 ਘੰਟੇ 30 ਮਿੰਟ 53 ਸੈਕੰਡ ਤੋਂ ਬਿਹਤਰ ਹੈ। ਅੰਜਲੀ ਇਸ ਤੋਂ ਪਿਛਲੇ ਮਹੀਨੇ ਮੁੰਬਈ ਮੈਰਾਥਨ ਵਿਚ ਦੌੜੀ ਸੀ ਅਤੇ ਐਮਚਿਓਰ ਵਰਗ ਵਿਚ ਦੂਜੇ ਸਥਾਨ ‘ਤੇ ਰਹੀ ਸੀ।ਸਮੀਕਸ਼ਾ ਰਾਏ (4:04:40) ਜਦਕਿ ਰਸ਼ਮੀ ਸੋਮਾਨੀ (4:15:24) ਤੀਜੇ ਸਥਾਨ ‘ਤੇ ਰਹੀ। ਤਲਾਨਡਿੰਗ ਵਾਲੈਂਗ (2:35:42) ਨੇ ਪੁਰਸ਼ਾਂ ਦੀ ਮੈਰਾਥਨ ਜਿੱਤੀ। ਸੂਰਤ ਰਾਜ ਸੁੱਬਾ (2:40:22) ਨੇ ਦੂਜਾ ਅਤੇ ਫੁਲਨਿੰਗਸਟਾਰ ਨੋਂਗਲਾਂਗ (2:41:58) ਨੇ ਤੀਜਾ ਸਥਾਨ ਹਾਸਲ ਕੀਤਾ। ਧਾਕੜ ਕ੍ਰਿਕਟਰ ਸਚਿਨ ਤੇਂਦੁਲਕਰ ਇਸ ਮੈਰਾਥਨ ਦੇ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਸਵੇਰੇ 4 ਵਜਕੇ 30 ਮਿੰਟ ‘ਤੇ ਸਾਲਟ ਲੇਕ ਸਟੇਡੀਅਮ ਤੋਂ ਇਸ ਮੈਰਾਥਨ ਨੂੰ ਰਵਾਨਾ ਕੀਤਾ ਸੀ। ਤੇਂਦੁਲਕਰ ਨੇ ਪੀ. ਟੀ. ਆਈ. ਨੂੰ ਕਿਹਾ, ”ਅਸੀਂ ਚਾਰ ਸਾਲ ਪਹਿਲਾਂ 1500 ਐਥਲੀਟਾਂ ਦੇ ਨਾਲ ਸ਼ੁਰੂਆਤ ਕੀਤੀ ਸੀ। ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਵਿਚ 15000 ਲੋਕਾਂ ਨੇ ਹਿੱਸਾ ਲਿਆ ਜੋ 10 ਗੁਣਾ ਵੱਧ ਹੈ।

You must be logged in to post a comment Login