ਆਸਟਰੇਲੀਆਈ ਕ੍ਰਿਕਟ ‘ਚ ਪਹਿਲੀ ਵਾਰ ਖਿਡਾਰੀਆਂ ਦੀ ਵੋਟਿੰਗ ਦੇ ਬਾਅਦ ਚੁਣੇ ਗਏ ਦੋ ਉਪ ਕਪਤਾਨ

ਆਸਟਰੇਲੀਆਈ ਕ੍ਰਿਕਟ ‘ਚ ਪਹਿਲੀ ਵਾਰ ਖਿਡਾਰੀਆਂ ਦੀ ਵੋਟਿੰਗ ਦੇ ਬਾਅਦ ਚੁਣੇ ਗਏ ਦੋ ਉਪ ਕਪਤਾਨ

ਸਿਡਨੀ— ਆਸਟਰੇਲੀਆ ਨੇ ਪਹਿਲੀ ਵਾਰ ਆਪਣੀ ਟੈਸਟ ਟੀਮ ‘ਚ ਦੋ ਖਿਡਾਰੀਆਂ ਆਲਰਾਊਂਡਰ ਮਿਸ਼ੇਲ ਮਾਰਸ਼ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਉਪ ਕਪਤਾਨ ਚੁਣਿਆ ਹੈ। ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਇਨ੍ਹਾਂ ਦੋਹਾਂ ਨੂੰ ਟੀਮ ਦੇ ਮੈਂਬਰਾਂ ਦੀ ਵੋਟਿੰਗ ਨਾਲ ਕਪਤਾਨ ਟਿਮ ਪੇਨ ਦੇ ਸਹਾਇਕ ਦੇ ਰੂਪ ‘ਚ ਚੁਣਿਆ ਗਿਆ ਪਰ ਇਸ ‘ਤੇ ਅੰਤਿਮ ਫੈਸਲਾ ਚੋਣ ਪੈਨਲ ਨੇ ਕੀਤਾ ਜਿਸ ‘ਚ ਕੋਚ ਜਸਟਿਨ ਲੈਂਗਰ ਅਤੇ ਚੋਣਕਰਤਾ ਟ੍ਰੇਵਰ ਹਾਂਸ ਸ਼ਾਮਲ ਹਨ।
ਹਾਂਸ ਨੇ ਪਹਿਲੀ ਵਾਰ ਇਕ ਤੋਂ ਵੱਧ ਉਪ ਕਪਤਾਨ ਨਿਯੁਕਤ ਕੀਤੇ ਜਾਣ ਦੇ ਫੈਸਲੇ ਦੇ ਬਾਰੇ ‘ਚ ਕਿਹਾ, ”ਸਾਡਾ ਮੰਨਣਾ ਹੈ ਕਿ ਅਗਵਾਈ ਦੇ ਇਸ ਮਾਡਲ ਨਾਲ ਕਪਤਾਨ ਨੂੰ ਸਰਵਸ੍ਰੇਸ਼ਠ ਮਦਦ ਮਿਲੇਗੀ। ਇਹ ਇਕ ਸਫਲ ਮਾਡਲ ਹੈ ਜਿਸ ਨੂੰ ਦੁਨੀਆ ਭਰ ਦੀਆਂ ਖੇਡਾਂ ‘ਚ ਵਰਤੋਂ ‘ਚ ਲਿਆਂਦਾ ਜਾਂਦਾ ਹੈ।” ਉਨ੍ਹਾਂ ਕਿਹਾ, ”ਸਾਡਾ ਟੀਚਾ ਬਿਹਤਰੀਨ ਕ੍ਰਿਕਟਰਾਂ ਅਤੇ ਚੰਗੇ ਇਨਸਾਨਾਂ ਨੂੰ ਤਿਆਰ ਕਰਨਾ ਹੈ ਅਤੇ ਅਸੀਂ ਬੇਹਦ ਖੁਸ਼ਕਿਸਮਤ ਹਾਂ ਜੋ ਸਾਡੇ ਕੋਲ ਇੰਨੇ ਚੰਗੇ ਯੁਵਾ ਖਿਡਾਰੀ ਹਨ।”
26 ਸਾਲਾ ਪੇਨ ਪਾਕਿਸਤਾਨ ਦੇ ਖਿਲਾਫ 7 ਅਕਤੂਬਰ ਤੋਂ ਦੁਬਈ ‘ਚ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਦੌਰਾਨ ਇਕੱਲੇ ਹੀ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ ਕਿਉਂਕਿ 27 ਸਾਲਾ ਹੇਜ਼ਲਵੁੱਡ ਸੱਟ ਦੇ ਕਾਰਨ ਲੜੀ ‘ਚ ਨਹੀਂ ਖੇਡ ਸਕਣਗੇ। ਇਹ ਦੱਖਣੀ ਅਫਰੀਕਾ ਦੇ ਖਿਲਾਫ ਕੇਪ ਟਾਊਨ ‘ਚ ਗੇਂਦ ਨਾਲ ਛੇੜਛਾੜ ਦੀ ਘਟਨਾ ਦੇ ਬਾਅਦ ਆਸਟਰੇਲੀਆ ਦਾ ਪਹਿਲਾ ਦੌਰਾ ਹੈ। ਇਸ ਘਟਨਾ ਦੇ ਬਾਅਦ ਕਪਤਾਨ ਸਟੀਵ ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ ‘ਤੇ ਇਕ ਸਾਲ ਲਈ ਪਾਬੰਦੀ ਲਗਾਈ ਗਈ ਸੀ।

You must be logged in to post a comment Login