ਆਸਟ੍ਰੇਲੀਆ ‘ਚ ਡਰਾਈਵਰਲੈੱਸ ਖਾਲੀ ਟਰੇਨ ਪਲਟੀ

ਆਸਟ੍ਰੇਲੀਆ ‘ਚ ਡਰਾਈਵਰਲੈੱਸ ਖਾਲੀ ਟਰੇਨ ਪਲਟੀ

ਸਿਡਨੀ – ਆਸਟ੍ਰੇਲੀਆ ਦੇ ਪਿਲਬਾਰਾ ਸੂਬੇ ਵਿਚ ਮੰਗਲਵਾਰ ਨੂੰ ਇਕ ਡਰਾਈਵਰਲੈੱਸ ਮਾਲਗੱਡੀ ਪਲਟ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਟਰੇਨ ਬਿਨਾਂ ਡਰਾਈਵਰ ਦੇ ਸਿਰਫ 92 ਕਿਲੋਮੀਟਰ ਹੀ ਚੱਲ ਪਾਈ। ਇਕ ਸਮਾਚਾਰ ਏਜੰਸੀ ਮੁਤਾਬਕ ਇਸ ਆਟੋਮੈਟਿਕ ਟਰੇਨ ਦਾ ਡਰਾਈਵਾਰ ਸੋਮਵਾਰ ਰਾਤ ਬਾਹਰ ਗਿਆ ਸੀ। ਟਰੇਨ ਦੇ ਚੱਲਣ ਤੋਂ ਪਹਿਲਾਂ ਉਹ ਵਾਪਸ ਨਹੀਂ ਸੀ ਪਰਤਿਆ। ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਟਰੇਨ ਵਿਚ ਕੋਈ ਵਿਅਕਤੀ ਨਹੀਂ ਸੀ। ਟਰੇਨ ਪੋਰਟ ਹੈਡਲੈਂਡ ਤੋਂ 119 ਕਿਲੋਮੀਟਰ ਪਹਿਲਾਂ ਪਲਟ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਟਰੇਨ ਵਿਚ 268 ਕੋਚ ਲੱਗੇ ਸਨ। ਪਲਟਣ ਤੋਂ ਪਹਿਲਾਂ ਟਰੇਨ ਦੀ ਗਤੀ 110 ਕਿਲੋਮੀਟਰ ਪ੍ਰਤੀ ਘੰਟਾ ਸੀ। ਮਾਹਰਾਂ ਮੁਤਾਬਕ ਇਸ ਹਾਦਸੇ ਦੇ ਕਾਰਨ ਤਿੰਨ ਦਿਨ ਤੱਕ ਰੇਲਵੇ ਟਰੈਕ ਬੰਦ ਰਹੇਗਾ, ਜਿਸ ਨਾਲ ਆਸਟ੍ਰੇਲੀਆ ਦੀ ਖਾਨ ਕੰਪਨੀ ਬੀ.ਐੱਚ.ਪੀ. ਨੂੰ ਲੱਖਾਂ ਡਾਲਰਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਸਤੰਬਰ 2018 ਵਿਚ ਵੀ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ। ਉਸ ਸਮੇਂ ਤਸਮਾਨੀਆ ਦੀ ਆਟੋਮੈਟਿਕ ਮਾਲਗੱਡੀ ਬੇਕਾਬੂ ਹੋ ਕੇ ਪਲਟ ਗਈ ਸੀ। ਇਨ੍ਹਾਂ ਹਾਦਸਿਆਂ ਦੇ ਬਾਵਜੂਦ ਆਸਟ੍ਰੇਲੀਆ ਵਿਚ ਤੇਜ਼ੀ ਨਾਲ ਡਰਾਈਵਰਲੈੱਸ ਗੱਡੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

You must be logged in to post a comment Login