ਇਨ੍ਹਾਂ ਲੋਕਾਂ ਨੂੰ ਕਾਜੂ ਤੋਂ ਕਰਨਾ ਚਾਹੀਦਾ ਹੈ ਪਰਹੇਜ਼

ਇਨ੍ਹਾਂ ਲੋਕਾਂ ਨੂੰ ਕਾਜੂ ਤੋਂ ਕਰਨਾ ਚਾਹੀਦਾ ਹੈ ਪਰਹੇਜ਼

ਜਲੰਧਰ — ਕਾਜੂ ਡਰਾਈ ਫਰੂਟ ‘ਚ ਸਭ ਤੋਂ ਟੇਸਟੀ ਮੰਨਿਆ ਜਾਂਦਾ ਹੈ। ਇਸ ‘ਚ ਖਣਿਜ, ਆਇਰਨ, ਫਾਈਬਰ, ਮੈਗਨੀਸ਼ੀਅਮ, ਫਾਸਫੋਰਸ, ਐਂਟੀਆਕਸੀਡੈਂਟ, ਮਿਨਰਲ ਅਤੇ ਵਿਟਾਮਿਨ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ। ਕਾਜੂ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਇਸ ਦਾ ਇਸਤੇਮਾਲ ਸਬਜ਼ੀ, ਮਿਠਾਈਆਂ, ਸੂਪ ਆਦਿ ‘ਚ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਕਾਜੂ ਕਈ ਲੋਕਾਂ ਲਈ ਲਾਭਕਾਰੀ ਨਹੀਂ ਹੁੰਦਾ। ਆਓ ਜਾਣਦੇ ਹਾਂ ਕਿ ਕਿਨ੍ਹਾਂ ਲੋਕਾਂ ਨੂੰ ਕਾਜੂ ਦਾ ਸੇਵਨ ਨਹੀਂ ਕਰਨਾ ਚਾਹੀਦਾ।
1. ਮਾਈਗ੍ਰੇਨ
ਸਿਰ ਦਰਦ ਜਾਂ ਮਾਈਗ੍ਰੇਨ ਦੇ ਰੋਗੀਆਂ ਨੂੰ ਕਾਜੂ ਦੇ ਸੇਵਨ ਨਹੀਂ ਕਰਨਾ ਚਾਹੀਦਾ। ਇਸ ‘ਚ ਮੌਜੂਦ ਅਮੀਨੋ ਐਸਿਡ ਸਿਰ ਦਰਦ ਪੈਦਾ ਕਰ ਸਕਦਾ ਹੈ।
2. ਮੋਟਾਪਾ
ਜੋ ਲੋਕ ਮੋਟਾਪੇ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਕਾਜੂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 30 ਗ੍ਰਾਮ ਕਾਜੂ ‘ਚ 163 ਕੈਲੋਰੀ ਅਤੇ 13.1 ਫੈਟ ਹੁੰਦੀ ਹੈ। ਇਸ ਦਾ ਜ਼ਿਆਦਾ ਸੇਵਨ ਭਾਰ ਵਧਾਉਣ ਦਾ ਕੰਮ ਕਰਦਾ ਹੈ।
3. ਪੇਟ ‘ਚ ਖਰਾਬੀ
ਪੇਟ ਸਬੰਧਿਤ ਕੋਈ ਪ੍ਰੇਸ਼ਾਨੀ ਹੈ ਤਾਂ ਕਾਜੂ ਦਾ ਸੇਵਨ ਨਾ ਕਰੋ। ਇਸ ਨਾਲ ਸਿਹਤ ਜ਼ਿਆਦਾ ਖਰਾਬ ਹੋ ਸਕਦੀ ਹੈ।
4. ਹਾਈ ਬਲੱਡ ਪ੍ਰੈੱਸ਼ਰ
ਹਾਈ ਬਲੱਡ ਪ੍ਰੈੱਸ਼ਰ ਵਾਲੇ ਲੋਕਾਂ ਨੂੰ ਕਾਜੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਸ ‘ਚ ਪਾਇਆ ਜਾਣ ਵਾਲਾ ਸੋਡੀਅਮ ਬਲੱਡ ਪ੍ਰੈੱਸ਼ਰ ਨੂੰ ਹੋਰ ਵਧਾ ਦਿੰਦਾ ਹੈ।

You must be logged in to post a comment Login