ਇਹ ਤੇਜ਼ ਗੇਂਦਬਾਜ਼ ਹੋਇਆ ਬਾਹਰ, ਇੰਗਲੈਂਡ ਕ੍ਰਿਕਟ ਟੀਮ ਨੂੰ ਲੱਗਿਆ ਝਟਕਾ

ਇਹ ਤੇਜ਼ ਗੇਂਦਬਾਜ਼ ਹੋਇਆ ਬਾਹਰ, ਇੰਗਲੈਂਡ ਕ੍ਰਿਕਟ ਟੀਮ ਨੂੰ ਲੱਗਿਆ ਝਟਕਾ

ਮੈਲਬਾਰਨ : ਏਸ਼ੇਜ਼ ਸੀਰੀਜ਼ ’ਚ ਤੀਜਾ ਮੈਚ ਜਿੱਤ ਕੇ ਆਸਟ੍ਰੇਲੀਆ ਖਿਲਾਫ਼ ਮੁਕਾਬਲਾ ਕਰਨ ਵਾਲੀ ਮੇਜ਼ਬਾਨ ਇੰਗਲੈਂਡ ਨੂੰ ਇਕ ਝਟਕਾ ਲੱਗਾ ਹੈ। ਪਹਿਲੇ ਹੀ ਮੈਚ ਤੋਂ ਜਖਮੀ ਚੱਲ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਪੂਰੀ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਆਸਟਰੇਲੀਆ ਖਿਲਾਫ਼ ਪਹਿਲਾ ਟੈਸਟ ਮੈਚ ਖੇਡਦੇ ਹੋਏ ਐਂਡਰਸਨ ਜ਼ਖਮੀ ਹੋ ਗਏ ਸਨ। ਇਸ ਮੈਚ ਦੀ ਪਹਿਲੀ ਪਾਰੀ ’ਚ ਉਹ ਸਿਰਫ ਚਾਰ ਓਵਰ ਹੀ ਗੇਂਦਬਾਜ਼ੀ ਕਰ ਸਕੇ ਸਨ। ਸੱਟ ਦੀ ਵਜ੍ਹਾ ਕਰਕੇ ਹੀ ਉਹ ਦੂਜਾ ਅਤੇ ਤੀਜਾ ਮੁਕਾਬਲਾ ਤੱਕ ਨਹੀਂ ਖੇਡ ਸਕੇ। ਘਰੇਲੂ ਕ੍ਰਿਕਟ ’ਚ ਗੇਂਦਬਾਜ਼ੀ ਕਰ ਫਿਟਨੈੱਸ ਹਾਸਲ ਕਰਨ ਦੀ ਕੋਸ਼ਿਸ਼ ’ਚ ਜੇਮਸ ਐਂਡਰਸਨ ਲਈ ਸ਼ੁੱਕਰਵਾਰ ਨੂੰ ਬੁਰੀ ਖਬਰ ਆਈ। ਟੀਮ ਦੇ ਫੀਜ਼ੀਓ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਸੀਰੀਜ਼ ਦੇ ਦੌਰਾਨ ਫਿੱਟ ਨਹੀਂ ਹੋ ਸਕਣਗੇ। 4 ਸਤੰਬਰ ਤੋਂ ਸ਼ੁਰੂ ਹੋ ਰਹੀ ਸੀਰੀਜ਼ ਦੇ ਚੌਥੇ ਟੈਸਟ ਲਈ ਇੰਗਲੈਂਡ ਨੇ 13 ਮੈਂਬਰੀ ਟੀਮ ਦਾ ਐਲਾਨ ਕੀਤੀ ਹੈ। ਇਸ ਟੀਮ ’ਚ ਉਨ੍ਹਾਂ ਦੀ ਥਾਂ ਕਰੇਗਾ ਓਵਰਟਾਨ ਨੂੰ ਸ਼ਾਮਲ ਕੀਤਾ ਗਿਆ ਹੈ। ਦੋਨ੍ਹਾਂ ਦੇਸ਼ਾਂ ਵਿਚਾਲੇ ਸੀਰੀਜ਼ ਦਾ ਇਹ ਚੌਥਾ ਮੁਕਾਬਲਾ ਮੈਨਚੇਸਟਰ ’ਚ ਖੇਡਿਆ ਜਾਣਾ ਹੈ।  ਚੌਥੇ ਏਸ਼ੇਜ ਟੈਸਟ ਲਈ ਇੰਗਲੈਂਡ ਦੀ ਟੀਮ ’ਚ ਜੋ ਰੂਟ (ਕਪਤਾਨ), ਜੌਨੀ ਬੇਅਰਸਟੋ, ਜੋ ਬਰੰਸ,  ਜੌਸ ਬਟਲਰ (ਵਿਕਟਕੀਪਰ), ਸੈਮ ਕਰਰਨ,  ਜੋ ਡੇਨਲੀ, ਜੈਕ ਲੀਚ, ਬੇਨ ਸਟੋਕਸ,  ਜੇਸਨ ਰਾਏ, ਜੋਫਰਾ ਆਰਚਰ, ਕ੍ਰਿਸ ਵੋਕਸ ਸਟੂਅਰਟ ਬਰਾਡ ਅਤੇ ਕਰੇਗ ਓਵਰਟਾਨ ਵਰਗੇ ਖਿਡਰੀਆਂ ਦੀ ਚੋਣ ਹੋਈ ਹੈ।

You must be logged in to post a comment Login