ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕੋਚ ਨੇ ਵਿਰਾਟ ਕੋਹਲੀ ਤੋਂ ਸਿੱਖਣ ਦੀ ਦਿੱਤੀ ਸਲਾਹ

ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕੋਚ ਨੇ ਵਿਰਾਟ ਕੋਹਲੀ ਤੋਂ ਸਿੱਖਣ ਦੀ ਦਿੱਤੀ ਸਲਾਹ

ਨਵੀਂ ਦਿੱਲੀ- ਇੰਗਲੈਂਡ ਦੇ ਸਹਾਇਕ ਕੋਚ ਪਾਲ ਫਾਰਬ੍ਰੇਸ ਨੇ ਟੀਮ ਦੇ ਉੱਚ ਬੱਲੇਬਾਜ਼ਾਂ ਨੂੰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਸਿੱਖ ਅਤੇ ਸੰਜਮ ਅਤੇ ਪ੍ਰਦਰਸ਼ਨ ਦਿਖਾਉਣ ਨੂੰ ਕਿਹਾ ਹੈ। ਭਾਰਤ ਖਿਲਾਫ ਸ਼੍ਰੀਲੰਕਾ ਦੇ ਤੀਜੇ ਟੈਸਟ ਮੈਚ ‘ਚ ਇੰਗਲੈਂਡ ਦੀ ਟੀਮ ਪਹਿਲੀ ਪਾਰੀ ‘ਚ ਸਿਰਫ 161 ਦੌੜਾਂ ਹੀ ਬਣਾ ਸਕੀ ਸੀ। ਹੁਣ ਦੂਜੀ ਪਾਰੀ ‘ਚ ਜਿੱਤ ਲਈ ਉਨ੍ਹਾਂ ਨੇ 521 ਦੌੜਾਂ ਦਾ ਟੀਚਾ ਮਿਲਿਆ ਹੈ ਅਤੇ ਦੋ ਦਿਨ ਦਾ ਖੇਡ ਬਾਕੀ ਹੈ। ਫਾਰਬ੍ਰੇਸ ਨੇ ਕਿਹਾ,’ ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਇਕ ਖਿਡਾਰੀ ਦੂਜੇ ਖਿਡਾਰੀ ਤੋਂ ਸਿੱਖਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਸਾਡੇ ਖਿਡਾਰੀਆਂ ਨੇ ਕੋਹਲੀ ਨੂੰ ਦੇਖਿਆ ਹੈ ਕਿ ਉਹ ਕਿਵੇ ਗੇਂਦ ਨੂੰ ਖੁਦ ਤੱਕ ਆਉਣ ਦੇ ਰਹੇ ਸਨ। ਜਿਸ ਨਾਲ ਸਾਨੂੰ ਤੀਜੇ ਅਤੇ ਚੌਥੇ ਸਿਲਪ ਨੂੰ ਹਟਾਉਣਾ ਪਿਆ।
ਉਨ੍ਹਾਂ ਕਿਹਾ,’ ਤੁਸੀਂ ਸਭ ਤੋਂ ਵਧੀਆ ਖਿਡਾਰੀਆਂ ਨੂੰ ਦੂਜੇ ਸਭ ਤੋਂ ਵਧੀਆਂ ਖਿਡਾਰੀਆਂ ਤੋਂ ਸਿੱਖਦੇ ਹੋਏ ਦੇਖਣਾ ਚਾਹੁੰਦੇ ਹੋ ਅਤੇ ਕੋਸ਼ਿਸ਼ ਕਰਦੇ ਹੋ ਕਿ ਖੁਦ ਨੂੰ ਆਪਣੇ ਖੇਡ ਮੁਤਾਬਕ ਢਾਲ ਸਕੋ। ਮੈਨੂੰ ਲੱਗਦਾ ਹੈ ਕਿ ਫਿਲਹਾਲ ਇਸਦੇ ਲਈ ਉਨ੍ਹਾਂ ਤੋਂ ਚੰਗਾ ਵਿਕਲਪ ਕੋਈ ਹੋਰ ਨਹੀਂ ਹੈ। ਉਨ੍ਹਾਂ ਨੇ ਕਿਹਾ,’ ਖਰਾਬ ਪ੍ਰਦਰਸ਼ਨ ਤੋਂ ਬਾਅਦ ਤੁਸੀਂ ਉਮੀਦ ਕਰੋਂਗੇ ਕਿ ਬੱਲੇਬਾਜ਼ ਥੋੜਾ ਹੌਸਲਾ ਅਤੇ ਧੀਰਜ ਨਾਲ ਦਿਖਾਉਣ ਕਿ ਉਹ ਸਭ ਤੋਂ ਵਧੀਆ ਖਿਡਾਰੀਆਂ ‘ਚੋਂ ਹਨ।
ਕੋਹਲੀ ਨੇ ਕਲ ਮੈਚ ਦੇ ਤੀਜੇ ਦਿਨ ਆਪਣਾ 23ਵਾਂ ਸੈਂਕੜਾ ਲਗਾਉਂਦੇ ਹੋਏ 103 ਦੌੜਾਂ ਦੀ ਪਾਰੀ ਖੇਡੀ। ਸੀਰੀਜ਼ ‘ਚ ਇਹ ਉਨ੍ਹਾਂ ਦੀ ਦੂਜੀ ਸੈਂਕੜਾ ਪਾਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਜਬੈਸਟਨ ‘ਚ ਖੇਡੇ ਗਏ ਪਹਿਲੇ ਮੈਚ ‘ਚ 149 ਦੌੜਾਂ ਦੀ ਪਾਰੀ ਖੇਡੀ ਸੀ। ਫਾਰਬ੍ਰੇਸ ਨੇ ਕਿਹਾ ਕਿ ਭਾਰਤੀ ਕਪਤਾਨ ਇੰਗਲੈਂਡ ‘ਚ ਦੌੜਾਂ ਬਣਾਉਣ ਦੇ ਹਕਦਾਰ ਸਨ। ਉਨ੍ਹਾਂ ਨੇ ਕਿਹਾ,’ ਕੋਹਲੀ ਨੂੰ ਇਸ ਸਮੇਂ ਦੁਨੀਆ ਦਾ ਸਭ ਤੋਂ ਵਧੀਆ ਬੱਲੇਬਾਜ਼ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ ਇਸਦੇ ਖਿਲਾਫ ਬਹਿਸ ਕਰਨ ਲਈ ਸਖਤ ਮਿਹਨਤ ਕਰਨੀ ਹੋਵੇਗੀ। ਜਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਆਪਣੇ ਖੇਡ ਨੂੰ ਵਿਕਸਿਤ ਕੀਤਾ ਹੈ ਅਤੇ ਸੀਰੀਜ਼ ‘ਚ ਖੇਡਿਆ ਹੈ ਕਿ ਉਹ ਬਿਲਕੁਲ ਸ਼ਾਨਦਾਰ ਰਿਹਾ ਹੈ। ਮੈਨੂੰ ਉਸਦੇ ਖੇਡ ਦਾ ਤਰੀਕਾ ਪਸੰਦ ਹੈ, ਜਿਸ ਤਰ੍ਹਾਂ ਨਾਲ ਉਹ ਖੇਡਦੇ ਹਨ ਇਹ ਦੇਖਣਾ ਸ਼ਾਨਦਾਰ ਹੈ।

You must be logged in to post a comment Login