ਏ.ਸੀ ‘ਚ ਬੈਠਣ ਦੇ ਸ਼ੌਂਕੀਨਾਂ ਲਈ ਆਈ ਮਾੜੀ ਖ਼ਬਰ

ਏ.ਸੀ ‘ਚ ਬੈਠਣ ਦੇ ਸ਼ੌਂਕੀਨਾਂ ਲਈ ਆਈ ਮਾੜੀ ਖ਼ਬਰ

ਨਵੀਂ ਦਿੱਲੀ : ਫਰਿੱਜ ਤੇ ਏ. ਸੀ. ਖਰੀਦਣ ਦੀ ਯੋਜਨਾ ਹੈ ਤਾਂ ਜਲਦ ਹੀ ਖਰੀਦ ਲਓ ਕਿਉਂਕਿ ਨਵੇਂ ਊਰਜਾ ਨਿਯਮ ਲਾਗੂ ਹੋਣ ਨਾਲ ਇਨ੍ਹਾਂ ਦੀ ਕੀਮਤ ‘ਚ ਭਾਰੀ ਵਾਧਾ ਹੋਣ ਜਾ ਰਿਹਾ ਹੈ। ਨਵਾਂ ਸਾਲ ਚੜ੍ਹਨ ‘ਤੇ ਯਾਨੀ ਜਨਵਰੀ ਤੋਂ ਫਰਿੱਜ ਤੇ ਏ. ਸੀ. ਖਰੀਦਣੇ ਮਹਿੰਗੇ ਹੋਣ ਜਾ ਰਹੇ ਹਨ। ਕੀਮਤਾਂ ‘ਚ ਕਟੌਤੀ ਤੇ ਭਾਰੀ ਛੋਟ ਦੇਣ ਤੋਂ ਇਕ ਸਾਲ ਬਾਅਦ ਕੰਜ਼ਿਊਮਰ ਸਮਾਨਾਂ ਦੇ ਨਿਰਮਾਤਾ ਪਹਿਲੀ ਜਨਵਰੀ ਤੋਂ ਇਨ੍ਹਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੇ ਹਨ। ਨਵੇਂ ਸਾਲ ਦੀ ਸ਼ੁਰੂਆਤ ‘ਚ ਫਰਿੱਜਾਂ ਤੇ ਏ.ਸੀ ਦੀਆਂ ਕੀਮਤਾਂ ‘ਚ 8 ਫੀਸਦੀ ਤਕ ਵਾਧਾ ਹੋ ਸਕਦਾ ਹੈ। ਸਟੀਲ ਵਰਗੇ ਪ੍ਰਮੁੱਖ ਕੱਚੇ ਮਾਲ ਦੇ ਮੁੱਲ ਘਟਣ ਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਸਥਿਰ ਰਹਿਣ ਦੇ ਬਾਵਜੂਦ ਨਵੇਂ ਊਰਜਾ ਨਿਯਮਾਂ ਕਾਰਨ 5 ਸਟਾਰ ਰੇਟਿੰਗ ਵਾਲੇ ਰੈਫੀਜਰੇਟਰ ਯਾਨੀ ਫਰਿੱਜਾਂ ਅਤੇ ਏ. ਸੀਜ਼. ਦੀ ਨਿਰਮਾਣ ਲਾਗਤ ਕਾਫੀ ਵਧ ਜਾਵੇਗੀ, ਜਿਸ ਕਾਰਨ ਇਨ੍ਹਾਂ ਦੇ ਮੁੱਲ ਤਕਰੀਬਨ 6,000 ਰੁਪਏ ਤਕ ਵਧ ਸਕਦੇ ਹਨ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 5 ਸਟਾਰ ਫਰਿੱਜਾਂ ‘ਚ ਕੂਲਿੰਗ ਲਈ ਰਿਵਾਇਤੀ ਫੋਮ ਦੀ ਜਗ੍ਹਾ ਵੈਕਿਊਮ ਪੈਨਲ ਦਾ ਇਸਤੇਮਾਲ ਕਰਨਾ ਪਵੇਗਾ। ਇਹ ਇੰਡਸਟਰੀ ਲਈ ਇਕ ਚੁਣੌਤੀ ਹੋਵੇਗੀ। ਇਸ ਬਦਲਾਅ ਕਾਰਨ ਫਰਿੱਜਾਂ ਅਤੇ ਏ. ਸੀਜ਼. ਦੀ ਨਿਰਮਾਣ ਲਾਗਤ ‘ਚ 6 ਹਜ਼ਾਰ ਰੁਪਏ ਤਕ ਦਾ ਵਾਧਾ ਹੋਵੇਗਾ। ਵਰਲਪੂਲ ਦਾ ਕਹਿਣਾ ਹੈ ਕਿ ਵੱਖ-ਵੱਖ ਮਾਡਲਾਂ ਦੇ ਮੁੱਲ ਕਿੰਨੇ ਵਧਾਏ ਜਾਣਗੇ, ਇਸ ਬਾਰੇ ਕੰਪਨੀ ਨੇ ਹੁਣ ਤਕ ਫੈਸਲਾ ਨਹੀਂ ਕੀਤਾ ਹੈ ਪਰ ਕੀਮਤਾਂ ਦਾ ਵਧਣਾ ਨਿਰਧਾਰਤ ਹੈ। ਉੱਥੇ ਹੀ, ਇੰਡਸਟਰੀ ਸੰਗਠਨ ਨੇ 5-ਸਟਾਰ ਫਰਿੱਜਾਂ ਤੇ ਏ.ਸੀ ਕੀਮਤਾਂ ‘ਚ ਉਕਤ ਵਾਧਾ ਹੋਣ ਦੀ ਸੰਭਾਵਨਾ ਜਤਾਈ ਹੈ।

You must be logged in to post a comment Login