ਐਂਡਰਸਨ ਦਾ ਵਾਪਸੀ ਦਾ ਸੁਪਨਾ ਟੁੱਟਿਆ, ਪਾਕਿ ਖਿਲਾਫ ਵਨ ਡੇ ਸੀਰੀਜ਼ ਤੋਂ ਬਾਹਰ

ਐਂਡਰਸਨ ਦਾ ਵਾਪਸੀ ਦਾ ਸੁਪਨਾ ਟੁੱਟਿਆ, ਪਾਕਿ ਖਿਲਾਫ ਵਨ ਡੇ ਸੀਰੀਜ਼ ਤੋਂ ਬਾਹਰ

ਵੈਲਿੰਗਟਨ : ਨਿਊਜ਼ੀਲੈਂਡ ਦੇ ਆਲਰਾਊਂਡਰ ਕੋਰੀ ਐਂਡਰਸਨ ਦਾ ਚੈਂਪੀਅਨਸ ਟਰਾਫੀ 2017 ਤੋਂ ਬਾਅਦ ਰਾਸ਼ਟਰੀ ਟੀਮ ‘ਚ ਵਾਪਸੀ ਦਾ ਸੁਪਨਾ ਅਧੂਰਾ ਰਹਿ ਗਿਆ ਅਤੇ ਸੱਟ ਕਾਰਨ ਉਸ ਨੂੰ ਪਾਕਿਸਤਾਨ ਖਿਲਾਫ ਵਨ ਡੇ ਸੀਰੀਜ਼ ਤੋਂ ਬਾਹਰ ਹੋਣਾ ਪਿਆ ਹੈ। ਕੀ. ਵੀ. ਖਿਡਾਰੀ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ 50 ਓਵਰ ਦੇ ਸਵਰੂਪ ਲਈ ਟੀਮ ‘ਚ ਜਗ੍ਹਾ ਮਿਲੀ ਸੀ ਪਰ ਪੈਰ ਦੀ ਸੱਟ ਕਾਰਨ ਉਹ ਯੂ. ਏ. ਈ. ‘ਚ ਹੋਣ ਵਾਲੀ ਵਨ ਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹ ਫਾਈਨਲ ਟੀ-20 ਵਿਚ ਵੀ ਇਸੇ ਵਜ੍ਹਾ ਤੋਂ ਨਹੀਂ ਖੇਡੇ ਸੀ। ਮਹਿਮਾਨ ਟੀਮ ਨੂੰ ਕੋਰੀ ਤੋਂ ਇਲਾਵਾ ਲੈਗ ਸਪਿਨਰ ਟਾਡ ਏਸਲੇ ਦੀ ਸੱਟ ਨੂੰ ਲੈ ਕੇ ਵੀ ਚਿੰਤਾ ਹੈ ਜਿਸ ਨੂੰ ਗੋਡੇ ‘ਚ ਪਰੇਸ਼ਾਨੀ ਹੈ। ਏਸਲੇ ਦਾ 7 ਨਵੰਬਰ ਨੂੰ ਅਬੂਧਾਬੀ ਵਿਚ ਹੋਣ ਵਾਲੀ ਪਹਿਲੇ ਵਨ ਡੇ ਤੋਂ ਪਹਿਲਾਂ ਫਿੱਟਨੈਸ ਟੈਸਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਸ ਦਾ ਮੈਚ ਵਿਚ ਖੇਡਣ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ। ਏਸਲੇ ਨੂੰ 16 ਨਵੰਬਰ ਤੋਂ ਹੋਣ ਵਾਲੇ 3 ਟੈਸਟ ਮੈਚਾਂ ਦੀ ਸੀਰੀਜ਼ ਲਈ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।

You must be logged in to post a comment Login