ਕਰਤਾਰਪੁਰ ਲਾਂਘਾ : 4 ਸਤੰਬਰ ਨੂੰ ਅਟਾਰੀ ‘ਚ ਹੋਵੇਗੀ ਬੈਠਕ

ਕਰਤਾਰਪੁਰ ਲਾਂਘਾ : 4 ਸਤੰਬਰ ਨੂੰ ਅਟਾਰੀ ‘ਚ ਹੋਵੇਗੀ ਬੈਠਕ

ਨਵੀਂ ਦਿੱਲੀ : ਭਾਰਤ-ਪਾਕਿਸਤਾਨ ‘ਚ ਜੰਮੂ-ਕਸ਼ਮੀਰ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਕਰਤਾਰਪੁਰ ਲਾਂਘੇ ‘ਤੇ ਗੱਲਬਾਤ ਲਈ ਤੀਜੇ ਦੌਰ ਦੀ ਬੈਠਕ 4 ਸਤੰਬਰ ਨੂੰ ਅਟਾਰੀ ‘ਚ ਹੋਵੇਗੀ। ਵਿਦੇਸ਼ ਮੰਤਰਾਲੇ ਦੇ ਹਵਾਲੇ ਤੋਂ ਖ਼ਬਰ ਹੈ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਕਾਰ 4 ਸਤੰਬਰ ਨੂੰ ਬੈਠਕ ਹੋਣ ਵਾਲੀ ਹੈ। ਦੋਵਾਂ ਦੇਸ਼ਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ 4 ਸਤੰਬਰ ਨੂੰ ਕਰਤਾਰਪੁਰ ਲਾਂਘੇ ਦੇ ਅੰਤਮ ਤੌਰ-ਤਰੀਕਿਆਂ ਨੂੰ ਪੂਰਾ ਕਰਨ ਲਈ ਮਿਲਣਗੇ। ਇਹ ਬੈਠਕ ਇਸ ਵਾਰ ਭਾਰਤ ‘ਚ ਅਟਾਰੀ ‘ਤੇ ਹੋਣ ਵਾਲੀ ਹੈ। ਬੈਠਕ ਸਵੇਰੇ 10:30 ਵਜੇ ਹੋਵੇਗੀ।ਬੀਤੀ 30 ਅਗਸਤ ਨੂੰ ਲਾਂਘੇ ਸਬੰਧੀ ਦੋਹਾਂ ਮੁਲਕਾਂ ਵਿਚਾਲੇ ਤਕਨੀਕੀ ਮੀਟਿੰਗ ਹੋਈ ਸੀ। ਇਸ ਮੀਟਿੰਗ ‘ਚ ਭਾਰਤ-ਪਾਕਿ ਦੇ ਉੱਚ ਅਧਿਕਾਰੀ ਸ਼ਾਮਲ ਹੋਏ ਸਨ। ਇਸ ਮੀਟਿੰਗ ‘ਚ ਲਾਂਘੇ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ ਸਨ। ਲਾਂਘੇ ਨੂੰ ਲੈ ਕਿ ਇਸ ਸਾਲ ਅਟਾਰੀ ‘ਚ ਪਹਿਲੇ ਗੇੜ ਦੀ ਮੀਟਿੰਗ ਹੋਈ ਸੀ। ਇਸ ਤੋਂ ਬਾਅਦ 14 ਜੁਲਾਈ ਨੂੰ ਵਾਹਘਾ ਵਿਚ ਜੁਲਾਈ ‘ਚ ਮੀਟਿੰਗ ਗੋਈ ਸੀ। ਉਦੋਂ ਪਾਕਿਸਤਾਨ ਨੇ ਪੁਰਾਣੀ ਰਾਵੀ ਕ੍ਰੀਕ ਉਤੇ ਪੁੱਲ ਬਣਾਉਣ ‘ਤੇ ਸਹਿਮਤੀ ਪ੍ਰਗਟਾਈ ਸੀ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਕ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਸਿੱਖਾਂ ਲਈ ਇਹ ਗੁਰਦੁਆਰਾ ਕਾਫ਼ੀ ਅਹਿਮ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ’ਤੇ ਬਿਤਾਏ ਸਨ ਤੇ ਇਸੇ ਥਾਂ ’ਤੇ ਉਹ ਜੋਤੀ ਜੋਤ ਸਮਾਏ ਸਨ।

You must be logged in to post a comment Login