ਕਿਸਾਨਾਂ ਦੀ ਮੌਤ ‘ਤੇ ਜਨਤਾ ਦੇ ਪੈਸਿਆਂ ਨਾਲ ਸਰਕਾਰ ਮਨਾ ਰਹੀ ਹੈ ਜਸ਼ਨ : ਭਗਵੰਤ ਮਾਨ

ਕਿਸਾਨਾਂ ਦੀ ਮੌਤ ‘ਤੇ ਜਨਤਾ ਦੇ ਪੈਸਿਆਂ ਨਾਲ ਸਰਕਾਰ ਮਨਾ ਰਹੀ ਹੈ ਜਸ਼ਨ : ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕਰਜ਼-ਮੁਆਫੀ ਪ੍ਰਮਾਣ-ਪੱਤਰ ਵੰਡ ਸਮਾਗਮ ਵਿਚ ਕੈਪਟਨ ਸਰਕਾਰ ਵਲੋਂ ਕੀਤੇ ਜਾ ਰਹੇ ਫ਼ਾਲਤੂ ਖ਼ਰਚਿਆਂ ਨੂੰ ਕਿਸਾਨਾਂ ਦੀ ਮੌਤ ‘ਤੇ ਜਨਤਾ ਦੇ ਪੈਸਿਆਂ ਨਾਲ ਮਨਾ ਰਹੀ ਜਸ਼ਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਕਿਸਾਨ ਕਰਜ਼-ਮੁਆਫੀ ਯੋਜਨਾ ਸੰਪੂਰਨ ਤੌਰ ‘ਤੇ ਅਸਫਲ ਸਾਬਤ ਹੋਈ ਹੈ। ਸਰਕਾਰ ਅਪਣੀ ਇਸ ਅਸਫ਼ਲਤਾ ਨੂੰ ਛੁਪਾਉਣ ਲਈ ਝੂਠੇ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ ਅਤੇ ਉਹ ਜਨਤਾ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਅਪਣੇ ਜਸ਼ਨਾਂ ਉਤੇ ਖ਼ਰਚ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਕਰਜ਼-ਮੁਆਫੀ ਪ੍ਰਮਾਣ ਪੱਤਰ ਵੰਡ ਸਮਾਗਮ ਵਿਚ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਬਠਿੰਡਾ ਵਿਚ ਆਯੋਜਨ ਕੀਤੇ ਸਮਾਗਮ ਵਿਚ 11 ਲੱਖ ਰੁਪਏ ਖ਼ਰਚ ਕਰਨ ਦੇ ਗੱਲ ਸਾਹਮਣੇ ਆਈ ਹੈ।

You must be logged in to post a comment Login