ਕੈਨੇਡਾ ’ਚ ਕਾਤਲਾਨਾ ਹਮਲੇ ਪਿੱਛੋਂ ਪੰਜਾਬੀ ਗਾਇਕ ਕਰਨ ਔਜਲਾ ਜ਼ਖ਼ਮੀ

ਕੈਨੇਡਾ ’ਚ ਕਾਤਲਾਨਾ ਹਮਲੇ ਪਿੱਛੋਂ ਪੰਜਾਬੀ ਗਾਇਕ ਕਰਨ ਔਜਲਾ ਜ਼ਖ਼ਮੀ

ਚੰਡੀਗੜ੍ਹ : ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ’ਚ ਸਨਿੱਚਰਵਾਰ ਦੀ ਰਾਤ ਨੂੰ ਕਾਤਲਾਨਾ ਹਮਲੇ ਤੋਂ ਪੰਜਾਬੀ ਗਾਇਕ ਕਰਨ ਔਜਲਾ ਜ਼ਖ਼ਮੀ ਦੱਸੇ ਜਾ ਰਹੇ ਹਨ ਪਰ ਉਂਝ ਸਹੀ–ਸਲਾਮਤ ਹਨ। ਕੱਲ੍ਹ ਫ਼ੇਸਬੁੱਕ ਉੱਤੇ ਸੁਖਪ੍ਰੀਤ ਸਿੰਘ ਬੁੱਢਾ ਦੇ ਗਰੁੱਪ ਨੇ ਪਹਿਲਾਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਬਾਅਦ ’ਚ ਸੁਖਪ੍ਰੀਤ ਸਿੰਘ ਬੁੱਢਾ ਦੇ ਨਾਂਅ ਉੱਤੇ ਹੀ ਫ਼ੇਸਬੁੱਕ ਦੇ ਇੱਕ ਹੋਰ ਅਕਾਊਂਟ ਤੋਂ ਇਹ ਸੁਨੇਹਾ ਪੋਸਟ ਕੀਤਾ ਗਿਆ ਕਿ ਇਸ ਹਮਲੇ ਪਿੱਛੇ ਉਸ ਦੇ ਗੈਂਗ ਦਾ ਕੋਈ ਹੱਥ ਨਹੀਂ ਹੈ। ਕੈਨੇਡਾ ’ਚ ਜਦੋਂ ਹਮਲਾ ਹੋਇਆ, ਤਦ ਰੇਹਾਨ ਰਿਕਾਰਡਜ਼ ਦੇ ਮਾਲਕ ਸੰਦੀਪ ਰੇਹਾਨ ਤੇ ਗਾਇਕ ਦੀਪ ਜੰਡੂ ਵੀ ਕਰਨ ਔਜਲਾ ਦੇ ਨਾਲ ਹੀ ਸਨ। ਇੱਥੇ ਵਰਨਣਯੋਗ ਹੈ ਕਿ ਬੀਤੀ 16 ਮਾਰਚ ਨੂੰ ਜਦੋਂ ਕਰਨ ਔਜਲਾ ਭਾਰਤ ਆਏ ਸਨ, ਤਦ ਵੀ ਉਨ੍ਹਾਂ ਨੂੰ 20 ਲੱਖ ਰੁਪਏ ਦੀ ਫਿਰੌਤੀ ਲਈ ਇੱਕ ਧਮਕੀ ਭਰੀ ਕਾੱਲ ਮਿਲੀ ਸੀ। ਉਹ ਕਾਲ ਸੁਖਪ੍ਰੀਤ ਸਿੰਘ ਬੁੱਢਾ ਵੱਲੋਂ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਇਹ ਉਹੀ ਸੁਖਪ੍ਰੀਤ ਬੁੱਢਾ ਹੈ, ਜੋ ਇੱਕ ਹੋਰ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹੋਏ ਕਾਤਲਾਨਾ ਹਮਲੇ ਵੇਲੇ ਉਸ ਮਾਮਲੇ ਦੇ ਮੁੱਖ ਦੋਸ਼ੀ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਦੇ ਨਾਲ ਸੀ। ਪੰਜਾਬ ਪੁਲਿਸ ਨੂੰ ਉਸ ਦੀ ਭਾਲ ਹੈ।

You must be logged in to post a comment Login