ਕੈਨੇਡਾ : ਪੰਜਾਬੀ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ ਤੇ ਦੂਜਾ ਜ਼ਖਮੀ

ਕੈਨੇਡਾ : ਪੰਜਾਬੀ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ ਤੇ ਦੂਜਾ ਜ਼ਖਮੀ

ਐਡਮਿੰਟਨ- ਕੈਨੇਡਾ ਰਹਿੰਦੇ ਭਦੌੜ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲੇ ਵਾਲੇ ਦੇ ਪਰਿਵਾਰ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਇੱਕ ਨੌਜਵਾਨ ਪੁੱਤਰ ਦੀ ਕੈਨੇਡਾ ਵਿਖੇ ਕੈਲਗਰੀ ‘ਚ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਕੈਲਗਰੀ ਵਿਖ ਸ਼ਾਮ ਸਮੇਂ ਸੰਦੀਪ ਕੁਮਾਰ ਸੋਨੀ ਤੇ ਉਸਦਾ ਛੋਟਾ ਭਰਾ ਹਰਵਿੰਦਰ ਕੁਮਾਰ ਹੈਰੀ ਦੋਵੇਂ ਇੱਕੋ ਗੱਡੀ ‘ਚ ਸਵਾਰ ਹੋ ਕੇ ਘਰ ਤੋਂ ਕੰਮ ‘ਤੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਸੜਕ ਹਾਦਸਾ ਵਾਪਰ ਗਿਆ।
ਅਜੇ ਉਹ ਘਰ ਤੋਂ ਪੰਜਾਹ ਕੁ ਕਿਲੋਮੀਟਰ ਦੂਰ ਅਜੇ ਐਡਮਿੰਟਨ ਰੋਡ ‘ਤੇ ਜਾ ਰਹੇ ਸਨ ਤਾਂ ਕੁਝ ਘੰਟੇ ਪਹਿਲਾਂ ਹੋਈ ਭਾਰੀ ਬਰਫਬਾਰੀ ਕਾਰਨ ਰੋਡ ‘ਤੇ ਤਿਲਕਣ ਹੋਣ ਕਰਕੇ ਸਾਹਮਣੇ ਜਾ ਰਿਹਾ ਟਰਾਲਾ ਹਾਦਸਾਗ੍ਰਸਤ ਹੋ ਗਿਆ। ਜਿਸ ਦੇ ਪਿੱਛੇ ਉਨ੍ਹਾਂ ਦੀ ਗੱਡੀ ਟਕਰਾ ਗਈ। ਇਸ ਹਾਦਸੇ ਚ ਸੰਦੀਪ ਕੁਮਾਰ ਸੁਰੱਖਿਅਤ ਰਿਹਾ ਪਰ ਉਸ ਦੇ ਨਾਲ ਬੈਠਾ ਹਰਵਿੰਦਰ ਕੁਮਾਰ ਜ਼ਖਮੀ ਹੋ ਗਿਆ, ਉਸ ਦੀ ਲੱਤ ਗੱਡੀ ‘ਚ ਫਸ ਗਈ। ਉਸ ਦੇ ਬਚਾਅ ਲਈ ਜਦ ਸੰਦੀਪ ਕੁਮਾਰ ਗੱਡੀ ਚੋਂ ਉੱਤਰ ਕੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੌਰਾਨ ਹੀ ਪਿਛੇ ਤੋਂ ਇੱਕ ਤੇਜ਼ ਰਫਤਾਰ ਲੋਡ ਟਰਾਲੇ ਨੇ ਉਨ੍ਹਾਂ ਦੀ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਹਰਵਿੰਦਰ ਕੁਮਾਰ ਹੈਰੀ (30) ਵੀ ਗੱਡੀ ਚ ਬੁਰੀ ਤਰ੍ਹਾਂ ਫਸ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੰਦੀਪ ਕੁਮਾਰ ਸੋਨੀ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ। ਸੰਦੀਪ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਰਵਿੰਦਰ ਕੁਮਾਰ ਆਪਣੇ ਪਿਤਾ ਦਰਸ਼ਨ ਕੁਮਾਰ ਕਿਲੇ ਵਾਲੇ ਅਤੇ 4 ਭਰਾਵਾਂ ਨਾਲ ਲੰਬੇ ਸਮੇਂ ਤੋਂ ਕੈਨੇਡਾ ਵਿਖੇ ਪੱਕੇ ਤੌਰ ‘ਤੇ ਰਹਿ ਰਿਹਾ ਸੀ। ਜਿਉਂ ਹੀ ਇਹ ਮਨਹੂਸ ਖਬਰ ਆਈ ਤਾਂ ਸੋਗ ਦੀ ਲਹਿਰ ਫੈਲ ਗਈ।

You must be logged in to post a comment Login