ਕੋਰੀਆ ਓਪਨ ‘ਚ ਭਾਰਤ ਦੀ ਅਗਵਾਈ ਕਰਨਗੇ ਸਾਇਨਾ ਅਤੇ ਸਮੀਰ

ਕੋਰੀਆ ਓਪਨ ‘ਚ ਭਾਰਤ ਦੀ ਅਗਵਾਈ ਕਰਨਗੇ ਸਾਇਨਾ ਅਤੇ ਸਮੀਰ

ਸੋਲ : ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਤੋਂ ਸ਼ੁਰੂ ਹੋ ਰਹੇ 600000 ਡਾਲਰ ਇਨਾਮੀ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਏਸ਼ੀਆਈ ਖੇਡਾਂ ਵਿਚ ਕਾਂਸੀ ਤਮਗਾ ਜਿੱਤਣ ਦੇ ਬਾਅਦ ਜਾਪਾਨ ਓਪਨ ਵਿਚ ਨਹੀਂ ਖੇਡਣ ਵਾਲੀ ਸਾਇਨਾ ਪਿਛਲੇ ਹਫਤੇ ਚੀਨ ਓਪਨ ਦੇ ਪਹਿਲੇ ਦੌਰ ਦੀ ਹਾਰ ਨੂੰ ਭੁਲਣਾ ਚਾਹੇਗੀ। ਉਹ ਪਹਿਲੇ ਦੌਰ ਵਿਚ ਕੋਰੀਆ ਦੀ ਕਿਮ ਨਾਲ ਭਿੜੇਗੀ। ਉਸ ਨੇ ਗੋਲਡਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਜਕਾਰਤਾ ਏਸ਼ੀਆਈ ਖੇਡਾਂ ਵਿਚ ਕਾਂਸੀ ਤਮਗਾ ਜਿੱਤਿਆ। ਬੀ. ਡਬਲਿਯੂ. ਐੱਫ. ਪ੍ਰਤੀਯੋਗਿਤਾਵਾਂ ਵਿਚ ਹਾਲਾਂਕਿ ਸਾਇਨਾ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਹੈ। ਸਾਇਨਾ ਦੀ ਰਾਹ ਹਾਲਾਂਕਿ ਆਸਾਨ ਨਹੀਂ ਹੋਵੇਗੀ ਅਤੇ ਕੁਆਰਟਰ-ਫਾਈਨਲ ਵਿਚ ਉਸ ਦੀ ਟੱਕਰ ਤੀਜਾ ਦਰਜਾ ਪ੍ਰਾਪਤ ਜਾਪਾਨ ਦੀ ਨੋਜੋਮੀ ਓਕੁਹਾਰਾ ਨਾਲ ਹੋ ਸਕਦੀ ਹੈ। ਜਾਪਾਨ ਅਤੇ ਚੀਨ ਪਿਛਲੇ ਹਫਤਿਆਂ ਵਿਚ ਲਗਾਤਾਰ 2 ਟੂਰਨਾਮੈਂਟ ਵਿਚ ਖੇਡਣ ਤੋਂ ਬਾਅਦ ਕਿਦਾਂਬੀ ਸ਼੍ਰੀਕਾਂਤ ਕੋਰੀਆ ਓਪਨ ਤੋਂ ਹਟ ਗਏ ਹਨ ਜਿਸ ਨਾਲ ਪੁਰਸ਼ ਸਿੰਗਲ ਵਿਚ ਭਾਰਤ ਦੀ ਅਗਵਾਈ ਸਮੀਰ ਵਰਮਾ ਕਰਨਗੇ। ਸਮੀਰ ਸੱਟਾਂ ਤੋਂ ਪਰੇਸ਼ਾਨ ਰਹੇ ਹਨ ਪਰ ਫਿੱਟ ਹੋਣ ‘ਤੇ ਉਸ ਨੇ ਚੰਗਾ ਪ੍ਰਦਰਸ਼ਨ ਕੀਤਾ। ਉਹ ਫਰਵਰੀ ਵਿਚ ਸਵਿਸ ਓਪਨ ਅਤੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਹੈਦਰਾਬਾਦ ਓਪਨ ਦਾ ਖਿਤਾਬ ਜਿੱਤਣ ‘ਚ ਸਫਲ ਰਿਹਾ। ਨੌਜਵਾਨ ਖਿਡਾਰੀ ਵੈਸ਼ਣਵੀ ਰੈੱਡੀ ਜੱਕਾ ਨੂੰ ਪਹਿਲੇ ਦੌਰ ਵਿਚ ਅਮਰੀਕਾ ਦੀ 6ਵਾਂ ਦਰਜਾ ਪ੍ਰਾਪਤ ਬੇਈਵਾਨ ਝਾਂਗ ਦੀ ਮਜ਼ਬੂਤ ਚੁਣੌਤੀ ਦਾ ਸਾਹਮਣਾ ਕਰਨਾ ਹੈ।

You must be logged in to post a comment Login