ਕੋਲਕਾਤਾ ਪੁਲ ਹਾਦਸਾ : ਇੱਕ ਦੀ ਮੌਤ, ਦੋ ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਕੋਲਕਾਤਾ ਪੁਲ ਹਾਦਸਾ : ਇੱਕ ਦੀ ਮੌਤ, ਦੋ ਵਿਅਕਤੀਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ

ਕੋਲਕਾਤਾ – ਕੋਲਕਾਤਾ ਦੇ ਦੱਖਣ ‘ਚ ਮਾਜੇਰਹਾਟ ਇਲਾਕੇ ‘ਚ ਸਥਿਤ 50 ਸਾਲਾ ਪੁਰਾਣੇ ਪੁਲ ਦੇ ਢਹਿ ਜਾਣ ਦੇ ਹਾਦਸੇ ‘ਚ ਡੀ. ਸੀ. (ਦੱਖਣੀ) ਮੀਰਾਜ ਖਾਲਿਦ ਨੇ ਦੱਸਿਆ ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਦੋ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਣ ਦਾ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਡੀ. ਸੀ. ਮੁਤਾਬਕ ਫਲਾਈਓਵਰ ਦੇ ਬੀਮ ਕਾਫ਼ੀ ਭਾਰੇ ਹਨ। ਇਸ ਕਾਰਨ ਉਨ੍ਹਾਂ ਨੂੰ ਕੱਟ ਕੇ ਲੋਕਾਂ ਨੂੰ ਬਚਾਉਣ ‘ਚ ਸਮਾਂ ਲੱਗ ਰਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ। ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਫਲਾਈਓਵਰ ਡਿੱਗਣ ਦੀ ਖਬਰ ਆਈ ਹੈ। ਦੱਖਣੀ ਕੋਲਾਕਾਤਾ ਦੇ ਮਾਜੇਰਹਾਟ ਫਲਾਈਓਵਰ ਦਾ ਇਕ ਹਿੱਸਾ ਟੁੱਟ ਗਿਆ।ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਦੱਬੇ ਹੋਏ ਹਨ। ਮੌਕੇ ‘ਤੇ ਪੁੱਜੀ ਪੁਲਸ ਹੁਣ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲੈ ਜਾਣ ‘ਚ ਜੁੱਟੀ ਹੈ। ਪੁਲਸ ਹੁਣ ਇਸ ਗੱਲ ਦਾ ਪਤਾ ਲਗਾਉਣ ‘ਚ ਜੁੱਟੀ ਹੋਈ ਹੈ ਕਿ ਆਖ਼ਰ ਇਹ ਘਟਨਾ ਕਿਸ ਤਰ੍ਹਾਂ ਹੋਈ ਹੈ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਹਾਦਸੇ ‘ਚ ਕਈ ਗੱਡੀਆਂ ਮਲਬੇ ਹੇਠਾਂ ਦੱਬੀਆਂ ਹੋ ਸਕਦੀਆਂ ਹਨ। ਮਲਬੇ ‘ਚੋਂ ਹੁਣ ਤੱਕ 3 ਲੋਕਾਂ ਨੂੰ ਕੱਢਿਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਲਾਈਓਵਰ ਹਾਦਸੇ ਨੂੰ ਲੈ ਕੇ ਰਾਜ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਪੁਲਸ ਤੋਂ ਰਿਪੋਰਟ ਮੰਗੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਹਾਲਾਤ ਦੀ ਗੰਭੀਰਤਾ ‘ਤੇ ਨਜ਼ਰ ਹੈ।

You must be logged in to post a comment Login