ਕੋਹਲੀ ‘ਤੇ ਬੋਲੇ ਸਚਿਨ : ਮੇਰੇ ਨਾਲ ਤੁਲਨਾ ਨਾ ਕਰੋ ਮੇਰਾ ਦੌਰ ਅਲੱਗ ਸੀ

ਕੋਹਲੀ ‘ਤੇ ਬੋਲੇ ਸਚਿਨ : ਮੇਰੇ ਨਾਲ ਤੁਲਨਾ ਨਾ ਕਰੋ ਮੇਰਾ ਦੌਰ ਅਲੱਗ ਸੀ

ਮੁੰਬਈ : ਵਿਰਾਟ ਕੋਹਲੀ ਜਿਸ ਤੇਜੀ ਨਾਲ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਰਿਕਾਰਡਾਂ ਵਲ ਵੱਧ ਰਹੇ ਹਨ, ਉਸ ਨਾਲ ਖੁਦ ਮਾਸਟਰ ਬਲਾਸਟਰ ਨੇ ਵੀ ਹੈਰਾਨੀ ਜਤਾਉਂਦਿਆਂ ਕਿਹਾ ਕਿ ਵਿਰਾਟ ਮੌਜੂਦਾ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਖਿਡਾਰੀ ਮੰਨੇ ਜਾਂਦੇ ਹਨ ਪਰ ਉਹ ਤੁਲਨਾ ‘ਚ ਵਿਸ਼ਵਾਸ ਨਹੀਂ ਰੱਖਦੇ। ਕੋਹਲੀ ਹਾਲ ਹੀ ‘ਚ ਤੇਂਦੁਲਕਰ ਦੇ ਰਿਕਾਡਰ ਨੂੰ ਤੋੜ ਕੇ ਵਨ ਡੇ ਕ੍ਰਿਕਟ ਵਿਚ ਸਭ ਤੋਂ ਤੇਜ਼ 10000 ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਹਨ। ਉਹ ਤੇਂਦੁਲਕਰ ਦੇ ਵਨ ਡੇ ਰਿਕਾਰਡ 49 ਸੈਂਕੜਿਆਂ ਦੇ ਵਲ ਤੇਜੀ ਨਾਲ ਵੱਧ ਰਹੇ ਹਨ। ਕੋਹਲੀ ਨੇ ਵਿੰਡੀਜ਼ ਖਿਲਾਫ ਜਾਰੀ ਮੌਜੂਦਾ ਸੀਰੀਜ਼ ਦੇ ਤੀਜੇ ਵਨ ਡੇ ਵਿਚ ਆਪਣਾ 38ਵਾਂ ਸੈਂਕੜਾ ਲਗਾਇਆ ਸੀ।
ਮੇਰੇ ਦੌਰ ‘ਚ ਗੇਂਦਬਾਜ਼ ਅਲੱਗ ਤਰ੍ਹਾਂ ਦੇ ਸਨ : ਸਚਿਨ ਨੇ ਕਿਹਾ ਕਿ ਇਕ ਖਿਡਾਰੀ ਦੇ ਤੌਰ ‘ਤੇ ਵਿਰਾਟ ਦੇ ਵਿਕਾਸ ਦੀ ਗਲ ਕਰੀਏ ਤਾਂ ਮੈਨੂੰ ਲਗਦਾ ਹੈ ਕਿ ਉਸ ਨੇ ਕਾਫੀ ਤੇਜੀ ਨਾਲ ਸੁਧਾਰ ਕੀਤਾ ਹੈ। ਉਸ ‘ਚ ਹਮੇਸ਼ਾ ਚੰਗਾ ਕਰਨ ਦੀ ਚਾਹਤ ਸੀ ਅਤੇ ਮੈਨੂੰ ਸ਼ੁਰੂ ਤੋਂ ਹੀ ਲਗਦਾ ਸੀ ਕਿ Àਸ ਦਾ ਨਾਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਚ ਲਿਆ ਜਾਵੇਗਾ। ਜੇਕਰ ਤੁਲਨਾ ਕਰਨੀ ਹੈ ਤਾਂ ਮੈਂ ਉਸ ‘ਚ ਦਖਲ ਨਹੀਂ ਦੇਵਾਂਗਾ ਕਿਉਂਕਿ 60, 70, 80 ਦਹਾਕੇ ਦੇ ਅਲੱਗ ਦੇ ਗੇਂਦਬਾਜ਼ ਸਨ, ਜਦੋਂ ਮੈਂ ਖੇਡਦਾ ਸੀ ਤਦ ਅਤੇ ਅੱਜ ਦੇ ਦੌਰ ਦੀ ਗੇਂਦਬਾਜ਼ੀ ਅਲੱਗ-ਅਲੱਗ ਤਰ੍ਹਾਂ ਦੀ ਹੈ।

You must be logged in to post a comment Login