ਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾ, ਕੀ ਚੰਦ ਦੇ ਸਰੋਤ ਲੁੱਟਣ ਲਈ ਛਿੜੇਗੀ ਜੰਗ

ਚੰਦ ’ਤੇ ਕਬਜ਼ੇ ਦੀ ਲੜਾਈ ਦਾ ਜੇਤੂ ਕੌਣ ਹੋਵੇਗਾ, ਕੀ ਚੰਦ ਦੇ ਸਰੋਤ ਲੁੱਟਣ ਲਈ ਛਿੜੇਗੀ ਜੰਗ

ਸਿਡਨੀ :ਪੁਲਾੜ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਕਾਰੋਬਾਰੀ ਕੰਪਨੀਆਂ ਦੀਆਂ ਅੱਖਾਂ ਚੰਦ ਦੇ ਗਰਭ ‘ਤੇ ਲੱਗੀਆਂ ਹੋਈਆਂ ਹਨ। ਉਹ ਪਤਾ ਕਰਨਾ ਚਾਹੁੰਦੀਆਂ ਹਨ ਕਿ ਚੰਦ ਦੇ ਗਰਭ ਵਿੱਚੋਂ ਕਿਹੜੀਆਂ-ਕਿਹੜੀਆਂ ਦੁਰਲੱਭ ਵਸਤਾਂ ਕੱਢੀਆਂ ਜਾ ਸਕਦੀਆਂ ਹਨ।
ਸਮਝਣ ਵਾਲੀ ਗੱਲ ਇਹ ਹੈ ਕਿ ਧਰਤੀ ਉੱਪਰ ਮਿਲਦੇ ਕੁਦਰਤੀ ਸਾਧਨਾਂ ਤੇ ਉਸੇ ਦੇਸ ਦਾ ਪਹਿਲਾ ਹੱਕ ਹੁੰਦਾ ਹੈ, ਜਿਸ ਦੀ ਭੂਗੋਲਿਕ ਸੀਮਾ ਵਿੱਚ ਉਹ ਮਿਲਦੇ ਹਨ। ਹੁਣ ਚੰਦ ‘ਤੇ ਕਿਸਦੀ ਮਾਲਕੀ ਮੰਨੀ ਜਾਵੇਗੀ? ਇਸ ਉੱਪਰ ਮਾਈਨਿੰਗ ਨੂੰ ਨਿਯਮਤ ਕਰਨ ਲਈ ਕਿਸ ਕਿਸਮ ਦੇ ਨਿਯਮ ਘੜੇ ਜਾਣਗੇ?
ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਨੇ ਅੱਜ ਤੋਂ ਲਗਪਗ ਪੰਜਾਹ ਸਾਲ ਪਹਿਲਾਂ ਚੰਦ ‘ਤੇ ਪੈਰ ਰੱਖਿਆ ਸੀ ਅਤੇ ਕਿਹਾ ਸੀ, “ਇਹ ਭਾਵੇਂ ਇੱਕ ਇਨਸਾਨ ਲਈ ਛੋਟਾ ਜਿਹਾ ਕਦਮ ਹੋਵੇ ਪਰ ਮਨੁੱਖਤਾ ਲਈ ਬਹੁਤ ਵੱਡੀ ਪੁਲਾਂਘ ਹੈ।” ਨੀਲ ਆਰਮਸਟਰਾਂਗ ਦੇ ਪੁਲਾੜੀ ਵਾਹਨ ਅਪੋਲੋ-11 ਨੇ ਜਿਸ ਥਾਂ ਉੱਤੇ ਚੰਦ ‘ਤੇ ਉਤਾਰਾ ਕੀਤਾ ਸੀ, ਉਸ ਨੂੰ ਸੀ ਆਫ਼ ਟਰੈਂਕੁਐਲਿਟੀ ਦਾ ਨਾਮ ਦਿੱਤਾ ਗਿਆ।ਕੁਝ ਸਮੇਂ ਬਾਅਦ ਹੀ ਨੀਲ ਦੇ ਸਹਿ ਯਾਤਰੀ ਬਜ਼ ਐਲਡਰਿਨ ਨੇ ਵੀ ਚੰਦ ਦੀ ਜ਼ਮੀਨ ‘ਤੇ ਪੈਰ ਰਖਿਆ। ਅਪੋਲੋ-11 ਦਾ ਉਹ ਕੈਪਸੂਲ, ਜਿਸ ਵਿੱਚ ਇਹ ਯਾਤਰੀ ਸਵਾਰ ਸਨ, ਦਾ ਨਾਮ ਈਗਲ ਲੂਨਰ ਮੋਡਿਊਲ ਸੀ। ਬਜ਼ ਨੇ ਜ਼ਮੀਨ ‘ਤੇ ਪੈਰ ਰਖਦਿਆਂ ਹੀ ਪੁਕਾਰਿਆ, “ਸ਼ਾਨਦਾਰ ਵੀਰਾਨਗੀ।” ਅਪੋਲੋ-11 ਜੁਲਾਈ 1969 ਵਿੱਚ ਚੰਦ ਦੀ ਜ਼ਮੀਨ ਤੇ ਉੱਤਰਿਆ ਸੀ, ਉਸ ਤੋਂ ਬਾਅਦ ਸਾਲ 1972 ਤੱਕ ਕੋਈ ਇਨਸਾਨ ਉੱਥੇ ਨਹੀਂ ਗਿਆ। ਪਰ ਲਗਦਾ ਹੈ ਕਿ ਬਜ਼ ਦੇ ਦੇਖੀ ਸ਼ਾਨਦਾਰ ਵੀਰਾਨਗੀ ਦਾ ਆਲਮ ਬਹੁਤ ਜਲਦੀ ਬਦਲਣ ਵਾਲਾ ਹੈ। ਕਿਉਂਕਿ ਬਹੁਤ ਪੁਲਾੜ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਕੰਪਨੀਆਂ ਉੱਥੇ ਜਾ ਕੇ ਮਾਈਨਿੰਗ ਕਰਨਾ ਚਾਹੁੰਦੀਆਂ ਹਨ ਤਾਂ ਕਿ ਉੱਥੋਂ ਕੀਮਤੀ ਪਦਾਰਥ ਕੱਢੇ ਜਾ ਸਕਣ। ਉਨ੍ਹਾਂ ਦਾ ਧਿਆਨ ਜ਼ਿਆਦਾਤਰ ਬਿਜਲੀ ਦੇ ਉਪਕਰਨਾਂ ਵਿੱਚ ਵਰਤੇ ਜਾਂਦੇ ਖਣਿਜਾਂ ਉੱਪਰ ਹੈ।

You must be logged in to post a comment Login