ਜਦੋਂ ਪਾਕਿਸਤਾਨੀਆਂ ਨੇ ਵੀ ਲਗਾਏ ਮਿਲਖਾ-ਮਿਲਖਾ ਦੇ ਨਾਅਰੇ

ਜਦੋਂ ਪਾਕਿਸਤਾਨੀਆਂ ਨੇ ਵੀ ਲਗਾਏ ਮਿਲਖਾ-ਮਿਲਖਾ ਦੇ ਨਾਅਰੇ

ਨਵੀਂ ਦਿੱਲੀ— ਮਿਲਖਾ ਸਿੰਘ ਦਾ ਜਨਮ 20 ਨਵੰਬਰ ਨੂੰ ਪਾਕਿਸਤਾਨ ‘ਚ ਹੋਇਆ ਸੀ। ਉਨ੍ਹਾਂ ਨੇ ਏਸ਼ੀਆਈ ਖੇਡਾਂ ‘ਚ 4 ਸੋਨ ਤਮਗੇ ਅਤੇ ਕਾਮਨਵੇਲਥ ਖੇਡਾਂ ‘ਚ 1 ਸੋਨ ਤਮਗਾ ਹਾਸਲ ਕੀਤਾ ਸੀ। ਮਿਲਖਾ ਸਿੰਘ ਦੀ ਰਫਤਾਰ ਦੀ ਦੁਨੀਆ ਦੀਵਾਨੀ ਹੈ। ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਇਸ ਦੌੜਾਕ ਨੂੰ ਦੁਨੀਆ ਦੇ ਹਰ ਕੋਨੇ ਤੋਂ ਪਿਆਰ ਅਤੇ ਸਮਰਥਨ ਮਿਲਿਆ। ਮਿਲਖਾ ਦਾ ਜਨਮ ਪਾਕਿਸਤਾਨ ‘ਚ ਹੋਇਆ, ਪਰ ਉਹ ਆਜ਼ਾਦੀ ਤੋਂ ਬਾਅਦ ਹਿੰਦੂਸਤਾਨ ਆ ਗਏ।ਮਿਲਖਾ ਸਿੰਘ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਚ ਵੀ ਇਸ ਘਟਨਾ ਨੂੰ ਦਿਖਾਇਆ ਗਿਆ ਹੈ ਜਦੋਂ ਪਾਕਿਸਤਾਨ ਦੇ ਸਟੇਡੀਅਮ ‘ਚ ਮਿਲਖਾ-ਮਿਲਖਾ ਨਾਂ ਗੁੰਜਣ ਲੱਗਾ ਸੀ। ਲਾਹੌਰ ‘ਚ ਉਨ੍ਹਾਂ ਨੇ ਪਾਕਿਸਤਾਨ ਦੇ ਚੋਟੀ ਦੇ ਦੌੜਾਕ ਅਬਦੁਲ ਖਾਲਿਕ ਨੂੰ ਹਰਾਇਆ ਸੀ। ਉਨ੍ਹਾਂ ਦਿਨਾਂ ਦੇ ਤਨਾਅਪੂਰਨ ਮਾਹੌਲ ‘ਚ ਵੀ ਸਟੇਡੀਅਮ ਮਿਲਖਾ ਦਾ ਜਿੱਤ ‘ਚ ਝੁੰਮਣ ਲੱਗਾ ਸੀ। ਦੌੜ ਤੋਂ ਬਾਅਦ ਮਿਲਖਾ ਸਿੰਘ ਨੂੰ ਤਮਗਾ ਪਹਿਨਾਉਂਦੇ ਹੋਏ ਅਯੂਬ ਖਾਨ ਨੇ ਮੋਢਾ ਧਪਧਪਾ ਕੇ ਮਿਲਖਾ ਨੂੰ ਫਲਾਇੰਗ ਸਿੱਖ ਕਿਹਾ ਸੀ। ਅਯੂਬ ਖਾਨ ਨੇ ਮਿਲਖਾ ਦੀ ਤਾਰੀਫ ਕਰਦੇ ਹੋਏ ਕਿਹਾ,’ ਅੱਜ ਮਿਲਖਾ ਸਿੰਘ ਦੌੜ ਨਹੀਂ ਉੜ ਰਹੇ ਸਨ ਇਸ ਲਈ ਅਸੀਂ ਉਨ੍ਹਾਂ ਨੂੰ ਫਲਾਇੰਗ ਸਿੱਖ ਦੇ ਖਿਤਾਬ ਦਾ ਨਜ਼ਰਾਨਾ ਦਿੰਦੇ ਹਾਂ।’
ਜਦੋਂ ਵੀ ਮਿਲਖਾ ਸਿੰਘ ਦਾ ਜ਼ਿਕਰ ਹੁੰਦਾ ਹੈ ਰੋਮ ਓਲੰਪਿਕ ‘ਚ ਉਨ੍ਹਾਂ ਦੇ ਤਮਗੇ ਤੋਂ ਖੁੰਝਣ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਕ ਇੰਟਰਵਿਊ ‘ਚ ਉਨ੍ਹਾਂ ਕਿਹਾ,’ ਮੇਰੀ ਆਦਤ ਸੀ ਕਿ ਮੈਂ ਹਰ ਦੌੜ ‘ਚ ਇਕ ਵਾਰ ਪਿੱਛੇ ਮੁੜ ਕੇ ਦੇਖਦਾ ਸੀ। ਰੋਮ ਉਲੰਪਿਕ ‘ਚ ਦੌੜ ਬਹੁਤ ਨੇੜੇ ਸੀ ਅਤੇ ਮੈਂ ਜ਼ਬਰਦਸਤ ਢੰਗ ਨਾਲ ਸ਼ੁਰੂਆਤ ਕੀਤੀ। ਹਾਲਾਂਕਿ, ਮੈਂ ਇਕ ਵਾਰ ਪਿੱਛੇ ਮੁੜ ਕੇ ਦੇਖਿਆ ਸ਼ਾਇਦ ਇੱਥੇ ਹੀ ਮੈਂ ਖੁੰਝ ਗਿਆ। ਇਸ ਦੌੜ ‘ਚ ਤਾਂਬੇ ਦੇ ਤਮਗੇ ਜੇਤੂ ਦਾ ਸਮਾਂ 45.5 ਸੀ ਅਤੇ ਮਿਲਖਾ ਨੇ 45.6 ਸੈਕਿੰਡ ‘ਚ ਦੌੜ ਪੂਰੀ ਕੀਤੀ ਸੀ।

You must be logged in to post a comment Login