ਜਲੰਧਰ ‘ਚੋਂ ਗ੍ਰਿਫਤਾਰ ਅੱਤਵਾਦੀਆਂ ਦਾ ਕਾਲ ਗਰਲਸ ਨਾਲ ਕੁਨੈਕਸ਼ਨ

ਜਲੰਧਰ ‘ਚੋਂ ਗ੍ਰਿਫਤਾਰ ਅੱਤਵਾਦੀਆਂ ਦਾ ਕਾਲ ਗਰਲਸ ਨਾਲ ਕੁਨੈਕਸ਼ਨ

ਜਲੰਧਰ – 10 ਅਕਤੂਬਰ ਨੂੰ ਸਿਟੀ ਇੰਸਟੀਚਿਊਟ ‘ਚੋਂ ਅੱਤਵਾਦ ਦੇ ਰਾਹ ‘ਤੇ ਤੁਰੇ ਤਿੰਨ ਵਿਦਿਆਰਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਤੋਂ ਬਾਅਦ ਪੁਲਸ ਚੌਕਸ ਹੋ ਗਈ ਹੈ। ਇਸ ਸਬੰਧ ‘ਚ ਪੁਲਸ ਇੰਸਟੀਚਿਊਟਾਂ ਸਮੇਤ ਕਈ ਥਾਵਾਂ ‘ਤੇ ਕਸ਼ਮੀਰੀ ਵਿਦਿਆਰਥੀਆਂ ਦਾ ਡਾਟਾ ਇਕੱਠਾ ਕਰ ਰਹੀ ਹੈ ਅਤੇ ਉਨ੍ਹਾਂ ਨਾਲ ਵੀ ਸੰਪਰਕ ਕਰ ਰਹੀ ਹੈ, ਜਿਨ੍ਹਾਂ ਦਾ ਸੰਬੰਧ ਇਨ੍ਹਾਂ ਅੱਤਵਾਦੀਆਂ ਦੇ ਨਾਲ ਹੋ ਸਕਦਾ ਹੈ। ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਕਾਲ ਗਰਲਸ ਦੇ ਲਿੰਕ ਵੀ ਸਾਹਮਣੇ ਆਏ ਹਨ। ਕਸ਼ਮੀਰੀ ਕੁਨੈਕਸ਼ਨ ਨੂੰ ਲੈ ਕੇ ਭਾਰਗਵ ਕੈਂਪ ਦੇ ਬੈਟ ਵਪਾਰੀ ਤੋਂ ਬਾਅਦ ਪੁਲਸ ਨੇ ਹੁਣ ਦੋ ਕਾਲ ਗਰਲਸ ਨੂੰ ਹਿਰਾਸਤ ‘ਚ ਲਿਆ ਅਤੇ ਕਰੀਬ 5 ਘੰਟਿਆਂ ਤੱਕ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ। ਮਕਸੂਦਾਂ ਦੇ ਇਕ ਮੁਹੱਲੇ ‘ਚ ਪੁਲਸ ਨੇ ਸ਼ੁੱਕਰਵਾਰ ਰੇਡ ਕਰਕੇ ਦੋ ਕਾਲ ਗਰਲਸ ਨੂੰ ਫੜਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਜੇ. ਐਂਡ. ਕੇ. ਤੋਂ ਵਾਰ-ਵਾਰ ਫੋਨ ਕਿਉਂ ਆਉਂਦੇ ਹਨ। ਇਸ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਹੀ ਅਜਿਹਾ ਹੈ ਪਤਾ ਨਹੀਂ ਕਿ ਕਿਹੜਾ ਕਸਟਮਰ ਕਿਸ ਨੰਬਰ ਤੋਂ ਫੋਨ ਕਰ ਦੇਵੇ। ਦੋਹਾਂ ਦੇ ਸਮਾਰਟ ਫੋਨ ਖੰਗਾਲੇ ਜਾ ਰਹੇ ਹਨ ਅਤੇ ਦੋਵੇਂ ਟੈਲੀਗ੍ਰਾਮ ਮੈਸੇਂਜਰ ਦੀ ਵੀ ਵਰਤੋਂ ਕਰਦੀਆਂ ਹਨ।

You must be logged in to post a comment Login