ਜੇਲ੍ਹ ਤੋਂ ਬਾਹਰ ਆਉਂਦੇ ਹੀ ਚਿਦੰਬਰਮ ਨੇ ਮੋਦੀ ਸਰਕਾਰ ਨੂੰ ਪਾਈਆਂ ਭਾਜੜਾਂ!

ਜੇਲ੍ਹ ਤੋਂ ਬਾਹਰ ਆਉਂਦੇ ਹੀ ਚਿਦੰਬਰਮ ਨੇ ਮੋਦੀ ਸਰਕਾਰ ਨੂੰ ਪਾਈਆਂ ਭਾਜੜਾਂ!

ਨਵੀਂ ਦਿੱਲੀ : INX ਮੀਡੀਆ ਕੇਸ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ਕੀਤੀ। ਉਹਨਾਂ ਨੇ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ। ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਕਾਂਗਰਸ ਦੇ ਦਫ਼ਤਰ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪਿਆਜ਼ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ। ਉਹਨਾਂ ਨੇ ਕਿਹਾ ਕਿ ਜੇਕਰ ਇਸ ਸਾਲ ਦੇ ਅਖੀਰ ਤੱਕ ਵਿਕਾਸ ਦਰ 5 ਫੀਸਦੀ ਨੂੰ ਟਚ ਕਰਦੀ ਹੈ ਤਾਂ ਅਸੀਂ ਭਾਗਾਂਵਾਲੇ ਹੋਵਾਂਗੇ। ਕ੍ਰਿਪਾ ਕਰਕੇ ਯਾਦ ਰੱਖੋ ਕਿ ਅਰਵਿੰਦਰ ਸੁਰਬਰਾਮਨੀਅਮ ਨੇ ਕਿਹਾ ਸੀ ਕਿ ਸ਼ੱਕੀ ਕਾਰਜਪ੍ਰਣਾਲੀ ਦੇ ਕਾਰਨ ਇਸ ਸਰਕਾਰ ਦੇ ਤਹਿਤ 5 ਫੀਸਦੀ ਵਿਕਾਸ ਦਰ ਅਸਲ ਵਿਚ 5 ਫੀਸਦੀ ਨਹੀਂ ਬਲਕਿ ਲਗਭਗ 1.5 ਫੀਸਦੀ ਤੋਂ ਵੀ ਘੱਟ ਹੈ।ਉਹਨਾਂ ਨੇ ਕਿਹਾ, ‘ਪ੍ਰਧਾਨ ਮੰਤਰੀ ਅਰਥ ਵਿਵਸਥਾ ‘ਤੇ ਚੁੱਪ ਹਨ। ਉਹਨਾਂ ਨੇ ਇਸ ਨੂੰ ਅਪਣੇ ਮੰਤਰੀਆਂ ਲਈ ਛੱਡ ਦਿੱਤਾ ਹੈ ਕਿ ਉਹ ਜਨਤਾ ਨੂੰ ਝਾਂਸਾ ਦੇਣ। ਜਿਵੇਂ ਕਿ ਅਰਥ ਸ਼ਾਸਤਰੀ ਨੇ ਕਿਹਾ ਹੈ ਕਿ ਇਸ ਦਾ ਅਸਲ ਨਤੀਜਾ ਇਹ ਹੋਇਆ ਹੈ ਕਿ ਸਰਕਾਰ ਅਰਥ ਵਿਵਸਥਾ ਦੀ ਅਯੋਗ ਪ੍ਰਬੰਧਕ ਬਣ ਗਈ ਹੈ। ਮੌਜੂਦਾ ਆਰਥਕ ਸੁਸਤੀ ‘ਤੇ ਚਿਦੰਬਰਮ ਨੇ ਕਿਹਾ ਕਿ ਇਹ ਮਨੁੱਖ ਵੱਲੋਂ ਬਣਾਈ ਗਈ ਤ੍ਰਾਸਦੀ ਹੈ।ਇਹ ਪੁੱਛੇ ਜਾਣ ‘ਤੇ ਕੀ ਚਿਦੰਬਰਮ ਸਰਕਾਰ ਨੂੰ ਅਰਥ ਵਿਵਸਥਾ ਦੇ ਮੁੱਦੇ ‘ਤੇ ਸਲਾਹ ਦੇਣਗੇ। ਚਿਦੰਬਰਮ ਨੇ ਕਿਹਾ, ‘ਪਹਿਲਾਂ ਇਸ ਦੀ ਗਰੰਟੀ ਦੋ ਕਿ ਕੀ ਸਰਕਾਰ ਸਾਡੀ ਗੱਲ ਸੁਣੇਗੀ, ਅਗਰ ਉਹ ਅਜਿਹਾ ਕਰਦੇ ਹਨ ਤਾਂ ਅਸੀਂ ਤਿਆਰ ਹਾਂ’। ਚਿਦੰਬਰਮ ਨੇ ਕਿਹਾ ਕਿ 8-9 ਮਹੀਨਿਆਂ ਦੇ ਅੰਦਰ ਹੀ ਆਰਬੀਆਈ ਨੇ ਵਿਕਾਸ ਦਰ ਨੂੰ 7.4 ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਇਹ ਅਜੀਬ ਹੈ।ਚਿਦੰਬਰਮ ਨੇ ਕਸ਼ਮੀਰ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ, ਜਿਵੇਂ ਹੀ ਮੈਂ ਕੱਲ ਰਾਤ 8 ਵਜੇ ਅਜ਼ਾਦੀ ਦੀ ਹਵਾ ਵਿਚ ਸਾਹ ਲਿਆ, ਮੇਰਾ ਪਹਿਲਾ ਵਿਚਾਰ ਅਤੇ ਪ੍ਰਾਥਨਾ ਕਸ਼ਮੀਰ ਘਾਟੀ ਦੇ 75 ਲੱਖ ਲੋਕਾਂ ਲ਼ਈ ਸੀ, ਜਿਨ੍ਹਾਂ ਨੂੰ 4 ਅਗਸਤ 2019 ਤੋਂ ਅਪਣੀ ਬੁਨਿਆਦੀ ਅਜ਼ਾਦੀ ਤੋਂ ਵਾਂਝੇ ਕਰ ਦਿੱਤਾ ਗਿਆ ਹੈ।

You must be logged in to post a comment Login