ਟੀ-20 ਸੀਰੀਜ਼ ਲਈ ਤਿਆਰ ਹੈ ਵਿੰਡੀਜ਼

ਟੀ-20 ਸੀਰੀਜ਼ ਲਈ ਤਿਆਰ ਹੈ ਵਿੰਡੀਜ਼

ਨਵੀਂ ਦਿੱਲੀ— ਪਹਿਲਾਂ ਟੈਸਟ ਅਤੇ ਹੁਣ ਵਨ ਡੇ ਸੀਰੀਜ਼ ਗੁਆਉਣ ਦੇ ਬਾਅਦ ਵੈਸਟਇੰਡੀਜ਼ ਟੀਮ ਲਈ ਇਹ ਭਾਰਤ ਦੌਰਾ ਮੁਸ਼ਕਲ ਗੁਜ਼ਰ ਰਿਹਾ ਹੈ। ਜਿੱਥੇ ਟੈਸਟ ‘ਚ ਟੀਮ ਨੂੰ 2-0 ਨਾਲ ਕਰਾਰੀ ਹਾਰ ਝਲਣੀ ਪਈ, ਜਦਕਿ ਵਨ ਡੇ ‘ਚ ਟੀਮ ਨੇ ਥੋੜ੍ਹਾ ਸੰਘਰਸ਼ ਦਿਖਾਇਆ ਅਤੇ ਪੰਜ ਮੈਚਾਂ ਦੀ ਸੀਰੀਜ਼ ‘ਚ ਭਾਰਤ ਤੋਂ 3-1 ਨਾਲ ਹਾਰ ਦੇਖੀ। ਪਰ ਹੁਣ ਟੈਸਟ ਅਤੇ ਵਨਡੇ ਦੀ ਹਾਰ ਨੂੰ ਪਿੱਛੇ ਛੱਡਦੇ ਹੋਏ ਟੀਮ ਇਕ ਨਵੇਂ ਕਪਤਾਨ ਅਤੇ ਕੁਝ ਤਜਰਬੇਕਾਰ ਅਤੇ ਨਵੇਂ ਖਿਡਾਰੀਆਂ ਨਾਲ ਟੀ-20 ਸੀਰੀਜ਼ ‘ਚ ਵਾਪਸੀ ਦੇ ਇਰਾਦੇ ‘ਚ ਹੈ, ਜਿਸ ਲਈ ਉਨ੍ਹਾਂ ਦੇ ਖਿਡਾਰੀਆਂ ਨੇ ਪਸੀਨਾ ਵਹਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਵੈਸਟਇੰਡੀਜ਼ ਦੀ ਸ਼ਾਰਟਰ ਫਾਰਮੈਟ ਟੀਮ ਦੇ ਕਪਤਾਨ ਕਾਰਲੋਸ ਬ੍ਰੇਥਵੇਟ ਕੋਲਕਾਤਾ ਦੇ ਈਡਨ ਗਾਰਡਨਸ ‘ਚ ਮੁਕਾਬਲੇ ਤੋਂ ਪਹਿਲਾਂ ਜੰਮ ਕੇ ਪਸੀਨਾ ਵਹਾਉਂਦੇ ਨਜ਼ਰ ਆਏ। ਉਨ੍ਹਾਂ ਨੇ ਇਸੇ ਮੈਦਾਨ ‘ਤੇ ਟੀ-20 ਫਾਈਨਲ ‘ਚ ਲਗਾਤਾਰ ਚਾਰ ਛੱਕੇ ਲਗਾ ਕੇ ਆਪਣੀ ਇਕ ਅਲਗ ਪਛਾਣ ਬਣਾਈ ਸੀ। ਬ੍ਰੇਥਵੇਟ ਨੇ ਚਾਰ ਨਵੰਬਰ ਨੂੰ ਭਾਰਤ ਖਿਲਾਫ ਪਹਿਲੇ ਟੀ-20 ਕੌਮਾਂਤਰੀ ਮੈਚ ਦੀਆਂ ਤਿਆਰੀਆਂ ਦੇ ਤਹਿਤ ਟੀ 20 ਦੇ ਇਕ ਹੋਰ ਧਾਕੜ ਕੀਰੋਨ ਪੋਲਾਰਡ ਅਤੇ ਪੰਜ ਹੋਰ ਖਿਡਾਰੀਆਂ ਦੇ ਨਾਲ ਸਖਤ ਅਭਿਆਸ ਕੀਤਾ।

You must be logged in to post a comment Login