ਡਰਾਈਵਰ ਦੀ ਲਾਪਰਵਾਹੀ, ਲੰਗੂਰ ਦੇ ਹੱਥਾਂ ‘ਚ ਦੇ ਦਿੱਤੀ ਸਵਾਰੀਆਂ ਦੀ ਜ਼ਿੰਦਗੀ

ਡਰਾਈਵਰ ਦੀ ਲਾਪਰਵਾਹੀ, ਲੰਗੂਰ ਦੇ ਹੱਥਾਂ ‘ਚ ਦੇ ਦਿੱਤੀ ਸਵਾਰੀਆਂ ਦੀ ਜ਼ਿੰਦਗੀ

ਬੇਂਗਲੁਰੂ- ਕਰਨਾਟਕਾ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੇ ਇਕ ਬੱਸ ਡਰਾਈਵਰ ਨੇ ਸਟੇਅਰਿੰਗ ਵ੍ਹੀਲ ’ਤੇ ਇਕ ਲੰਗੂਰ ਨੂੰ ਬਿਠਾ ਦਿੱਤਾ। ਡਰਾਈਵਰ ਲੰਗੂਰ ਨੂੰ ਸਟੇਅਰਿੰਗ ਵ੍ਹੀਲ ’ਤੇ ਬਿਠਾ ਕੇ ਹੀ ਲੰਬੀ ਦੂਰੀ ਤੱਕ ਬੱਸ ਚਲਾਉਂਦਾ ਰਿਹਾ। ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਦੇ ਬਾਅਦ ਡਰਾਈਵਰ ਨੂੰ ਸਸਪੈਂਡ ਕਰ ਦਿੱਤਾ ਗਿਆ। ਕਰਨਾਟਕਾ ਦੇ ਦਾਵਨਗੇਰੇ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਥੇ ਕਰਨਾਟਕਾ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੇ ਇਕ ਡਰਾਈਵਰ ਨੇ ਕਈ ਯਾਤਰੀਆਂ ਦੀ ਜਾਨ ਖਤਰੇ ’ਚ ਪਾ ਦਿੱਤੀ। ਡਰਾਈਵਰ ਨੇ ਖੁਦ ਗੱਡੀ ਚਲਾਉਂਦੇ-ਚਲਾਉਂਦੇ ਸਟੇਅਰਿੰਗ ਵ੍ਹੀਲ ਇਕ ਲੰਗੂਰ ਨੂੰ ਫੜਾ ਦਿੱਤਾ ਅਤੇ ਫਿਰ ਉਹ ਬਹੁਤ ਦੇਰ ਤਕ ਉਸ ’ਤੇ ਬੈਠਾ ਰਿਹਾ। ਵਾਇਰਲ ਹੋ ਰਹੇ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਡਰਾਈਵਰ ਆਪਣੀ ਸੀਟ ’ਤੇ ਬੈਠ ਕੇ ਗੱਡੀ ਚਲਾ ਰਿਹਾ ਹੈ ਅਤੇ ਇਕ ਲੰਗੂਰ ਸਟੇਅਰਿੰਗ ’ਤੇ ਬੈਠਾ ਹੈ।

You must be logged in to post a comment Login