ਥੁਨਬਰਗ ਨੂੰ ਕੌਮਾਂਤਰੀ ਬਾਲ ਅਮਨ ਪੁਰਸਕਾਰ

ਥੁਨਬਰਗ ਨੂੰ ਕੌਮਾਂਤਰੀ ਬਾਲ ਅਮਨ ਪੁਰਸਕਾਰ

ਹੇਗ : ਸਵੀਡਨ ਦੀ ਵਾਤਾਵਰਨ ਕਾਰਕੁਨ ਗਰੇਟਾ ਥੁਨਬਰਗ ਨੂੰ ਉਸ ਵੱਲੋਂ ਵਾਤਾਵਰਨ ’ਚ ਹੋ ਰਹੀਆਂ ਤਬਦੀਲੀਆਂ ਖ਼ਿਲਾਫ਼ ਕੀਤੇ ਗਏ ਸੰਘਰਸ਼ ਬਦਲੇ ਕੌਮਾਂਤਰੀ ਬਾਲ ਅਮਨ ਪੁਰਸਕਾਰ ਦਿੱਤਾ ਗਿਆ ਹੈ। ਇਹ ਐਵਾਰਡ ਬਾਲ ਅਧਿਕਾਰਾਂ ਬਾਰੇ ਡੱਚ ਸੰਸਥਾ ਵੱਲੋਂ ਦਿੱਤਾ ਗਿਆ। ਥੁਨਬਰਗ ਦੇ ਨਾਲ ਹੀ ਇਹ ਐਵਾਰਡ 15 ਸਾਲਾ ਕੈਮਰੂਨ ਦੀ ਸ਼ਾਂਤੀ ਕਾਰਕੁਨ ਡਿਵਾਈਨਾ ਮੈਲੌਮ ਨੂੰ ਵੀ ਦਿੱਤਾ ਗਿਆ। ਥੁਨਬਰਗ ਖੁਦ ਸਮਾਗਮ ’ਚ ਹਾਜ਼ਰ ਹੋ ਕੇ ਇਹ ਐਵਾਰਡ ਹਾਸਲ ਨਹੀਂ ਕਰ ਸਕੀ ਪਰ ਉਸ ਨੇ ਸੁਨੇਹਾ ਭੇਜ ਕੇ ਇਸ ਪੁਰਸਕਾਰ ਲਈ ਧੰਨਵਾਦ ਕੀਤਾ ਹੈ।

You must be logged in to post a comment Login