ਦਿੱਲੀ ‘ਚ ਇਕ ਸਾਲ ਬਾਅਦ ਆ ਸਕਦੈ ਕਬਰਿਸਤਾਨ ਸੰਕਟ

ਦਿੱਲੀ ‘ਚ ਇਕ ਸਾਲ ਬਾਅਦ ਆ ਸਕਦੈ ਕਬਰਿਸਤਾਨ ਸੰਕਟ

ਨਵੀਂ ਦਿੱਲੀ – ਦਿੱਲੀ ਮਾਇਨਾਰਿਟੀ ਕਮਿਸ਼ਨ ਦੀ ਇਕ ਰਿਪੋਰਟ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਇਕ ਸਾਲ ਬਾਅਦ ਦਿੱਲੀ ‘ਚ ਮੁਸਲਿਮ ਕਬਰਿਸਤਾਨਾਂ ‘ਚ ਦਫਨਾਉਣ ਲਈ ਕੋਈ ਥਾਂ ਨਹੀਂ ਬਚੇਗੀ। ਰਿਪੋਰਟ ‘ਚ ਜ਼ਮੀਨ ਵੰਢ ਤੇ ਅਸਥਾਈ ਕਬਰਿਸਤਾਨਾਂ ਦੇ ਪ੍ਰਬੰਧ ਵਰਗੇ ਕਦਮਾਂ ਦਾ ਸੁਝਾਅ ਵੀ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਰਿਪੋਰਟ ਜਾਰੀ ਕੀਤੀ ਸੀ। ਕਮਿਸ਼ਨ ਦੇ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਇਸ ‘ਚ ਕਿਹਾ ਗਿਆ ਕਿ ਸ਼ਹਿਰ ‘ਚ ਹਰ ਸਾਲ ਔਸਤਨ 13,000 ਮੁਸਲਮਾਨਾਂ ਦਾ ਅੰਤਿਮ ਸੰਸਕਾਰ ਹੁੰਦਾ ਹੈ ਪਰ 2017 ਤਕ ਮੌਜੂਦਾ ਕਬਰਿਸਤਾਨਾਂ ‘ਚ 29,370 ਲੋਕਾਂ ਨੂੰ ਹੀ ਦਫਨਾਉਣ ਦੀ ਥਾਂ ਬਚੀ ਸੀ। ਰਿਪੋਰਟ ‘ਚ ਕਿਹਾ ਗਿਆ ਕਿ ਇਸ ਦਾ ਮਤਲਬ ਹੈ ਕਿ ਮੌਜੂਦਾ ਹਿਸਾਬ ਨਾਲ ਅੱਜ ਇਕ ਸਾਲ ਬਾਅਦ ਕੋਈ ਥਾਂ ਨਹੀਂ ਬਚੇਗੀ ਜੇਕਰ ਹੁਣੇ ਤੋਂ ਇਸ ਦੇ ਲਈ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ ਗਏ। ਰਿਕਾਰਡ ਮੁਤਾਬਕ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ 704 ਮੁਸਲਿਮ ਕਬਰਿਸਤਾਨ ਹਨ, ਜਿਨ੍ਹਾਂ ‘ਚ ਸਿਰਫ 131 ‘ਚ ਹੀ ਮ੍ਰਿਤਕਾਂ ਨੂੰ ਦਫਨਾਇਆ ਜਾ ਰਿਹਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਨ੍ਹਾਂ 131 ਕਬਰਿਸਤਾਨਾਂ ‘ਚੋਂ 16 ‘ਚ ਮੁਕੱਦਮੇਬਾਜੀ ਕਾਰਨ ਮ੍ਰਿਤਕਾਂ ਨੂੰ ਨਹੀਂ ਦਫਨਾਇਆ ਜਾ ਰਿਹਾ ਹੈ ਜਦਕਿ 43 ‘ਤੇ ਵੱਖ-ਵੱਖ ਸੰਸਥਾਵਾਂ ਨੇ ਕਬਜ਼ਾ ਕਰ ਲਿਆ ਹੈ। ਨਾਲ ਹੀ ਦੱਸਿਆ ਗਿਆ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਕਬਰਿਸਤਾਨ ਛੋਟੇ ਹਨ। ਕਮਿਸ਼ਨ ਨੇ ਦਿੱਲੀ ‘ਚ ਮੁਸਲਿਮ ਕਬਰਿਸਤਾਨਾਂ ਦੀ ਸਮੱਸਿਆ ਤੇ ਸਥਿਤੀ ਵਿਸ਼ੇ ‘ਤੇ ਅਧਿਐਨ ਹਿਊਮਨ ਡਿਵੈਲਮੈਂਟ ਸੋਸਾਇਟੀ ਦੇ ਜ਼ਰੀਏ 2017 ‘ਚ ਕਰਵਾਇਆ ਸੀ।

You must be logged in to post a comment Login