ਦਿੱਲੀ ‘ਚ ਸਿੱਖਾਂ ਦੇ ਇਲਾਕੇ ‘ਚ ਫ਼ਿਰ ਭੜਕੀ ਹਿੰਸਾ,ਕਈ ਜ਼ਖਮੀ ਪੁਲਿਸ ਫੋਰਸ ਤਾਇਨਾਤ

ਦਿੱਲੀ ‘ਚ ਸਿੱਖਾਂ ਦੇ ਇਲਾਕੇ ‘ਚ ਫ਼ਿਰ ਭੜਕੀ ਹਿੰਸਾ,ਕਈ ਜ਼ਖਮੀ ਪੁਲਿਸ ਫੋਰਸ ਤਾਇਨਾਤ

ਨਵੀਂ ਦਿੱਲੀ, 19 ਅਪ੍ਰੈਲ : ਪੂਰਵੀ ਦਿੱਲੀ ਦੇ ਸੰਵੇਦਨਸ਼ੀਲ ਇਲਾਕੇ ਤ੍ਰਿਲੋਕਪੁਰੀ ਵਿਚ ਸ਼ਨਿੱਚਰਵਾਰ ਰਾਤ ਨੂੰ ਇਕ ਵਾਰ ਫਿਰ ਦੋ ਭਾਈਚਾਰਿਆਂ ਵਿਚ ਝੜੱਪ ਹੋ ਗਈ। ਮਾਮੂਲੀ ਵਿਵਾਦ ਉੱਤੇ ਸ਼ੁਰੂ ਹੋਈ ਝੜੱਪ ਨੇ ਛੇਤੀ ਹੀ ਭਿਆਨਕ ਰੂਪ ਧਾਰ ਲਿਆ, ਜਿਸ ਤੋਂ ਬਾਅਦ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚ ਜੰਮ ਕੇ ਪਥਰਾਅ ਵੀ ਹੋਇਆ। ਇਲਾਕੇ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਝੜੱਪ ਦਾ ਕੇਂਦਰ ਬਲਾਕ 26 ਅਤੇ 27 ਰਿਹਾ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਗੁੱਟਾਂ ਵਿਚਾਲੇ ਪਾਰਕਿੰਗ ਦੇ ਮੁੱਦੇ ਉੱਤੇ ਬਹਿਸ ਸ਼ੁਰੂ ਹੋਈ ਜੋ ਬਾਅਦ ਵਿਚ ਕੰਟਰੋਲ ਤੋਂ ਬਾਹਰ ਹੋ ਗਈ। ਬਲਾਕ 26. 27 ਦੇ ਨਾਲ ਹੀ, ਇਲਾਕੇ ਵਿਚ ਭਾਰਤੀ ਗਿਣਤੀ ਵਿਚ ਸੁਰੱਖਿਆ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਹਾਲੇ ਤੱਕ ਸਾਫ ਨਹੀਂ ਹੋ ਸਕਿਆ ਹੈ ਕਿ ਇਸ ਝੜੱਪ ਵਿਚ ਕਿੰਨੇ ਲੋਕ ਮਾਰੇ ਗਏ ਸਨ। ਹਿੰਸਾਗ੍ਰਸਤ ਇਲਾਕੇ ਵਿਚ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਦੱਸਿਆ ਦੋ ਭਾਈਚਾਰਿਆਂ ਦੇ ਨੌਜਵਾਨਾਂ ਵਿਚਾਲੇ ਪਾਰਕਿੰਗ ਨੂੰ ਲੈ ਕੇ ਵਿਵਾਦ ਦੀ ਸ਼ੁਰੂਆਤ ਹੋਈ, ਜਿਸ ਤੋਂ ਬਾਅਦ ਇਕ ਭਾਈਚਾਰੇ ਦੇ ਨੌਜਵਾਨ ਨੇ ਕੁਝ ਹੋਰਨਾਂ ਲੋਕਾਂ ਨੂੰ ਵੀ ਉੱਥੇ ਬੁਲਾ ਲਿਆ। ਉਸ ਸਮੇਂ ਦੂਜੇ ਭਾਈਚਾਰੇ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਮੌਕੇ ਉੱਤੇ ਪਹੁੰਚ ਗਏ। ਇਸ ਦੌਰਾਨ ਦੋਵਾਂ ਭਾਈਚਾਰਿਆਂ ਵਿਚ ਪਹਿਲਾਂ ਮਾਮੂਲੀ ਝੜੱਪ ਹੋਈ ਅਤੇ ਫਿਰ ਬਾਅਦ ਵਿਚ ਮਾਮਲਾ ਕਾਬੂ ਤੋਂ ਬਾਹਰ ਹੋ ਗਿਆ। ਇਲਾਕੇ ਦੇ ਹੀ ਲੋਕਾਂ ਨੇ ਇਸ ਤੋਂ ਬਾਅਦ ਫੋਨ ਕਰਕੇ ਪੁਲਿਸ ਨੂੰ ਬੁਲਾਇਆ। ਇੱਥੇ ਵਰਣਨਯੋਗ ਹੈ ਕਿ ਬੀਤੇ ਸਾਲ ਦੀਵਾਲੀ ਮੌਕੇ ਵੀ ਤ੍ਰਿਲੋਕਪੁਰੀ ਹਿੰਸਾ ਦੀ ਵਜਾ ਨਾਲ ਸੁਰਖੀਆਂ ਵਿਚ ਆਇਆ ਸੀ। ਉਸ ਸਮੇਂ ਵੀ ਹਿੰਸਾ ਦਾ ਕੇਂਦਰ ਬਲਾਕ 27 ਹੀ ਸੀ। ਦੀਵਾਲੀ ਤੋਂ ਬਾਅਦ ਕੁਝ ਦਿਨਾਂ ਤੱਕ ਰੁਕ ਰੁਕ ਕੇ ਇੱਥੇ ਪਥਰਾਅ ਦੀਆਂ ਖਬਰਾਂ ਮਿਲਦੀਆਂ ਰਹੀਆਂ। ਉਸ ਸਮੇਂ ਇਲਾਕੇ ਦੇ ਲੋਕ ਘਰਾਂ ਵਿਚ ਕੈਦ ਹੋ ਗਏ ਸਨ ਅਤੇ ਲੰਬੇ ਸਮੇਂ ਬਾਅਦ ਹਲਾਤ ਆਮ ਹੋਏ ਸਨ।

You must be logged in to post a comment Login