ਦਿੱਲੀ ਨੂੰ ਹਿਲਾਉਣ ਦੀ ਸੀ ਸਾਜ਼ਿਸ਼, ਹਥਿਆਰਾਂ ਸਣੇ 5 ਗ੍ਰਿਫਤਾਰ

ਦਿੱਲੀ ਨੂੰ ਹਿਲਾਉਣ ਦੀ ਸੀ ਸਾਜ਼ਿਸ਼, ਹਥਿਆਰਾਂ ਸਣੇ 5 ਗ੍ਰਿਫਤਾਰ

ਗਾਜ਼ੀਆਬਾਦ-ਗਾਜ਼ੀਆਬਾਦ ਪੁਲਸ ਨੇ ਦਿੱਲੀ ਤੇ ਐੱਨ. ਸੀ. ਆਰ. ਨੂੰ ਹਿਲਾਉਣ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ। ਸਿਹਾਨੀ ਗੇਟ ਥਾਣਾ ਪੁਲਸ ਤੇ ਕ੍ਰਾਈਮ ਬ੍ਰਾਂਚ ਨੇ 5 ਅਜਿਹੇ ਖਤਰਨਾਕ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਐੱਨ. ਸੀ. ਆਰ. ‘ਚ ਖੂਨ ਦੀ ਹੋਲੀ ਖੇਡਣ ਦੀ ਯੋਜਨਾ ਤਿਆਰ ਕਰ ਚੁੱਕੇ ਸਨ। ਪੁਲਸ ਨੂੰ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ। ਪੁਲਸ ਨੂੰ ਇਹ ਕਾਮਯਾਬੀ ਪੱਛਮ-ਉੱਤਰੀ ਸੂਬੇ ਦੇ ਖਤਰਨਾਕ ਸੁੰਦਰ ਬਾਟੀ ਗਿਰੋਹ, ਹਰਿਆਣਾ ਦੇ ਮੋਨੂੰ ਰਾਣਾ (ਐੱਮ. ਆਰ.) ਗੈਂਗ ਤੇ ਅਰਪਿਤ ਤਿਆਗੀ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਿਲੀ ਹੈ। ਐਤਵਾਰ ਨੂੰ ਪੁਲਸ ਲਾਈਨ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਜੀ. ਮੇਰਠ ਜ਼ੋਨ ਪ੍ਰਸ਼ਾਂਤ ਕੁਮਾਰ, ਆਈ. ਜੀ. ਮੇਰਠ ਰੇਂਜ ਰਾਜਕੁਮਾਰ ਤੇ ਐੱਸ. ਐੱਸ. ਪੀ. ਗਾਜ਼ੀਆਬਾਦ ਵੈਭਵ ਕ੍ਰਿਸ਼ਨ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਅਮਰ ਉਰਫ ਮੁੱਛ, ਧਰਮਿੰਦਰ ਉਰਫ ਡੀ. ਕੇ., ਅਰਪਿਤ ਤਿਆਗੀ, ਕੁਲਦੀਪ ਤੇ ਅਨੁਜ ਵਜੋਂ ਹੋਈ ਹੈ, ਜਿਨ੍ਹਾਂ ਦੇ ਸਿਰ ‘ਤੇ ਵੱਡੇ ਇਨਾਮ ਰੱਖੇ ਹੋਏ ਸਨ। ਇਨ੍ਹਾਂ ਕੋਲੋਂ 9 ਐੱਮ. ਐੱਮ. ਦੀ ਕਾਰਬਾਈਨ, 9 ਐੱਮ. ਐÎਮ. ਦੀ ਪਿਸਟਲ, 32 ਬੋਰ ਦਾ ਇਕ ਪਿਸਟਲ ਅਤੇ 30 ਬੋਰ ਦੇ ਇਕ ਪਿਸਟਲ ਸਣੇ ਭਾਰੀ ਮਾਤਰਾ ‘ਚ ਗੋਲੀ-ਸਿੱਕਾ ਬਰਾਮਦ ਹੋਇਆ ਹੈ।

You must be logged in to post a comment Login