ਦੀਵਾਲੀ ‘ਤੇ ਜੇ ਚਲਾਏ ਪਟਾਕੇ ਤਾਂ ਲੱਗ ਸਕਦੈ 10 ਕਰੋੜ ਦਾ ਜ਼ੁਰਮਾਨਾ

ਦੀਵਾਲੀ ‘ਤੇ ਜੇ ਚਲਾਏ ਪਟਾਕੇ ਤਾਂ ਲੱਗ ਸਕਦੈ 10 ਕਰੋੜ ਦਾ ਜ਼ੁਰਮਾਨਾ

ਨਵੀਂ ਦਿੱਲੀ : ਜੇ ਤੁਸੀ ਦੀਵਾਲੀ ‘ਤੇ ਪਟਾਕੇ ਚਲਾਉਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਹੀ ਸਾਵਧਾਨ ਹੋ ਜਾਉ। ਇਸ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਤੁਹਾਨੂੰ ਜੇਲ ਵੀ ਜਾਣਾ ਪੈ ਸਕਦਾ ਹੈ ਅਤੇ ਨਾਲ ਹੀ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਇਹ ਪ੍ਰਗਟਾਵਾ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਮੋਹਨ ਸ਼ਰਮਾ ਅਤੇ ਐਡਵੋਕੇਟ ਕਾਲਿਕਾ ਪ੍ਰਸਾਦ ਕਾਲਾ ਨੇ ਕੀਤਾ। ਮੋਹਨ ਸ਼ਰਮਾ ਅਤੇ ਕਾਲਿਕਾ ਪ੍ਰਸਾਦ ਕਾਲਾ ਨੇ ਦੱਸਿਆ ਕਿ ਦਾ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਵਾਤਾਵਰਣ ਸੁਰੱਖਿਆ ਐਕਟ ਅਤੇ ਹਵਾ ਪ੍ਰਦੂਸ਼ਣ ਕੰਟਰੋਲ ਐਕਟ ਬਣਾਏ ਗਏ ਹਨ। ਇਸ ਅਧੀਨ ਵਾਤਾਵਰਣ ਸੁਰੱਖਿਆ ਕਾਨੂੰਨ ਦੇ ਅਧੀਨ ਪ੍ਰਦੂਸ਼ਣ ਫੈਲਾਉਣ ਵਾਲਿਆਂ ਲਈ 5 ਤੋਂ 7 ਸਾਲ ਤਕ ਜੇਲ ਦੀ ਸਜਾ ਦਾ ਪ੍ਰਬੰਧ ਕੀਤਾ ਗਿਆ ਹੈ। ਨਾਲ ਹੀ ਉਸ ਵਿਅਕਤੀ ‘ਤੇ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।ਵਕੀਲਾਂ ਨੇ ਦੱਸਿਆ ਕਹਿਣਾ ਹੈ ਕਿ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਵਾਤਾਵਰਣ ਸੁਰੱਖਿਆ ਐਕਟ ਅਤੇ ਹਵਾ ਪ੍ਰਦੂਸ਼ਣ ਨਿਯੰਤਰਣ ਐਕਟ ਬਣਾਏ ਗਏ ਹਨ। ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਰੇ ਸੂਬਿਆਂ ਵਿਚ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਗਠਨ ਕੀਤਾ ਹੈ। ਇਨ੍ਹਾਂ ਨੂੰ ਹਵਾ ਪ੍ਰਦੂਸ਼ਣ ਰੋਕਣ ਲਈ ਹੁਕਮ ਦੇਣ ਅਤੇ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

You must be logged in to post a comment Login