ਦੁਨੀਆ ਵੱਡੀ ਤਾਕਤ ਬਣ ਸਕਦੇ ਹਨ ਭਾਰਤ ਤੇ ਕੈਨੇਡਾ: ਮੋਦੀ

ਦੁਨੀਆ ਵੱਡੀ ਤਾਕਤ ਬਣ ਸਕਦੇ ਹਨ ਭਾਰਤ ਤੇ ਕੈਨੇਡਾ: ਮੋਦੀ

ਟੋਰਾਂਟੋ, 16 ਅਪ੍ਰੈਲ : ਕੈਨੇਡਾ ਦੇ ਟੋਰਾਂਟੋ ਦੇ ਰਿਕੋਕਾਲੇਜੀਅਮ ਆਡੀਟੋਰੀਅਮ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਨਜ਼ਾਰਾ ਨਿਊਯਾਰਕ ਦੇ ਮੈਡੀਸਨ ਸਕਵੇਅਰ ਜਾਂ ਫਿਰ ਆਸਟ੍ਰੇਲੀਆ ਵਿਚ ਮੋਦੀ ਦੇ ਹੋਏ ਅਜਿਹੇ ਹੀ ਪ੍ਰੋਗਰਾਮ ਤੋਂ ਅਲੱਗ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਨਾਲ ਮੋਦੀ ਰਿਕੋਕਾਲੇਜੀਅਮ ਪਹੁੰਚੇ, ਜਿੱਥੇ ਉਨਾਂ ਨੂੰ ਸੁਣਨ ਲਈ ਹਜ਼ਾਰਾਂ ਲੋਕ ਮੌਜੂਦ ਸਨ। ਮੋਦੀ ਨੇ ਕੈਨੇਡਾ ਦੇ ਵਿਕਾਸ ਵਿਚ ਭਾਰਤੀਆਂ ਖਾਸ ਗੁਜਰਾਤ ਅਤੇ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਖਾਸ ਤੌਰ ਉੱਤੇ ਚਰਚਾ ਕੀਤੀ। ਮੋਦੀ ਨੇ ਕਿਹਾ ਕਿ ਕੈਨੇਡਾ ਦਾ ਹਰ ਨਾਗਰਿਕ ਭਾਰਤੀਆਂ ਪ੍ਰਤੀ ਮਾਣ ਮਹਿਸੂਸ ਕਰਦਾ ਹੈ ਅਤੇ ਜਦੋਂ ਦੁਨੀਆ ਦੇ ਕਿਸੇ ਦੇਸ਼ ਵਿਚ ਕਿਸੇ ਭਾਰਤੀ ਦੀ ਸ਼ਲਾਘਾ ਸੁਣਦੇ ਹਾਂ ਤਾਂ ਛਾਤੀ ਚੌੜੀ ਹੋ ਜਾਂਦੀ ਹੈ। ਉਨਾਂ ਕਿਹਾ ਕਿ ਭਾਰਤ ਕੋਲ ਸ਼ਕਤੀ ਹੈ। ਬਸ ਕੁਝ ਕਰ ਗੁਜਰਨ ਦਾ ਮੌਕਾ ਚਾਹੀਦਾ ਹੈ। ਮੋਦੀ ਨੇ ਕੈਨੇਡਾ ਦੇ ਨਾਲ ਰਿਸ਼ਤਿਆਂ ਉੱਤੇ ਜ਼ੋਰ ਦਿੱਤਾ ਪਰ ਇਸ ਗੱਲ ਉੱਤੇ ਹੈਰਾਨੀ ਵੀ ਪ੍ਰਗਟ ਕੀਤੀ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੂੰ ਕੈਨੇਡਾ ਦਾ ਦੌਰਾ ਕਰਨ ਵਿਚ 42 ਸਾਲ ਲੱਗ ਗਏ। ਇੰਦਰਾ ਗਾਂਧੀ ਨੇ 1973 ਵਿਚ ਕੈਨੇਡਾ ਦਾ ਰਸਮੀ ਦੌਰਾ ਕੀਤਾ ਸੀ। ਹਾਲਾਂਕਿ 1987 ਵਿਚ ਰਾਜੀਵ ਗਾਂਦੀ ਕਾਮਨਵੈਲਥ ਦੇਸ਼ਾਂ ਦੇ ਸੰਮੇਲਨ ਲਈ ਕੈਨੇਡਾ ਗਏ ਸਨ, ਜਦੋਂਕਿ ਸਾਲ 2010 ਵਿਚ ਡਾ. ਮਨਮੋਹਨ ਸਿੰਘ ਜੀ-20 ਦੇਸ਼ ਦੀ ਬੈਠਕ ਵਿਚ ਹਿੱਸਾ ਲੈਣ ਲਈ ਉੱਥੇ ਪਹੁੰਚੇ ਗਏ ਸਨ। ਜਦੋਂ ਮੋਦੀ ਨੇ 42 ਸਾਲ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕੈਨੇਡਾ ਫੇਰੀ ਦਾ ਜ਼ਿਕਰ ਕੀਤਾ ਤਾਂ ਸਾਰੇ ਲੋਕਾਂ ਵਿਚ ਉਤਸ਼ਾਹ ਸੀ। ਟੋਰਾਂਟੋ ਵਿਚ ਮੋਦੀ ਨੇ ਕਿਹਾ ਕਿ ਭਾਰਤ ਕੋਲ ਉਹ ਜਾਇਦਾਦ ਹੈ ਜੋ ਦੁਨੀਆ ਵਿਚ ਕਿਸੇ ਕੋਲ ਨਹੀਂ ਹੈ। ਉਨਾਂ ਦਾ ਇਸ਼ਾਰਾ ਦੇਸ਼ ਦੀ ਨੌਜਵਾਨ ਪੀੜੀ ਵੱਲ ਸੀ। ਮੋਦੀ ਨੇ ਕਿਹਾ ਕਿ ਭਾਰਤ ਇਕ ਨੌਜਵਾਨ ਦੇਸ਼ ਹੈ ਜਿੱਥੇ 80 ਕਰੋੜ ਨੌਜਵਾਨ ਹਨ। ਟੋਰਾਂਟੋ ਦੇ ਆਡੀਟੋਰੀਅਮ ਵਿਚ ਸ਼ਾਨਦਾਰ ਸੁਆਗਤ ਤੋਂ ਖੁਸ਼ ਨਜ਼ਰ ਆਏ ਸ੍ਰੀ ਮੋਦੀ ਨੇ ਕਿਹਾ ਕਿ ਇਹ ਮੇਰਾ ਸਨਮਾਨ ਨਹੀਂ, ਸਗੋਂ ਭਾਰਤ ਦੇ ਸਵਾ ਸੌ ਕਰੋੜ ਲੋਕਾਂ ਦਾ ਸਨਮਾਨ ਹੈ। ਉਨਾਂ ਅੱਗੇ ਕੈਨੇਡਾ ਨਾਲ ਰਿਸ਼ਤਿਆਂ ਦੀ ਗੱਲ ਕਰਦੇ ਹੋਏ ਕਿਹਾ ਕਿ ਦੋਵੇਂ ਦੇਸ਼ ਪੁਲਾੜ ਦੇ ਖੇਤਰ ਵਿਚ ਇਕ ਦੂਜੇ ਦਾ ਸਹਿਯੋਗ ਕਰ ਰਹੇ ਹਨ। ਦੋਵੇਂ ਦੇਸ਼ ਮਿਲ ਕੇ ਦੁਨੀਆ ਦੀ ਵੱਡੀ ਤਾਕਤ ਬਣ ਸਕਦੇ ਹਨ। ਦੋਵੇਂ ਦੇਸ਼ਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਜ਼ਰੂਰਤਾਂ ਹਨ ਜੋ ਦੋਵੇਂ ਆਪਸ ਵਿਚ ਮਿਲ ਕੇ ਪੂਰੀਆਂ ਕਰ ਸਕਦੇ ਹਨ। ਉਨਾਂ ਨੇ ਦੋਵੇਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਦਾ ਜ਼ਿਕਰ ਕਦੇ ਹੋਏ ਕਿਹਾ ਕਿ ਇਸ ਨਾਲ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਉਨਾਂ ਮੋਦੀ ਦੀ ਜੰਮ ਕੇ ਸ਼ਲਾਘਾ ਕਰਦੇ ਹੋਏ ਚਾਹ ਵਾਲੇ ਤੋਂ ਪ੍ਰਧਾਨ ਮੰਤਰੀ ਬਣਨ ਤੱਕ ਦੇ ਉਨਾਂ ਦੇ ਸਫਰ ਦਾ ਵੀ ਜ਼ਿਕਰ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਾ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਖਾਸ ਰਿਸ਼ਤਾ ਹੈ। ਦੋਵੇਂ ਦੇਸ਼ ਆਪਸ ਵਿਚ ਸਹਿਯੋਗ ਨੂੰ ਹੋਰ ਵਧਾਉਣਗੇ। ਕੈਨੇਡਾ ਭਾਰਤ ਵਿਚ ਆਪਣਾ ਨਿਵੇਸ਼ ਵਧਾਏਗਾ। ਅੱਠ ਹਜ਼ਾਰ ਲੋਕਾਂ ਦੀ ਸਮਰੱਥਾ ਵਾਲੇ ਰਿਕੋਹ ਸਟੇਡੀਅਮ ਵਿਚ ਪੈਰ ਰੱਖਣ ਦੀ ਥਾਂ ਤੱਕ ਨਹੀਂ ਸੀ। ਪੂਰਾ ਸਟੇਡੀਅਮ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। ਉਨ•ਾਂ ਦੇ ਪਹੁੰਚਣ ਤੋਂ ਪਹਿਲਾਂ ਸਟੇਡੀਅਮ ਵਿਚ ਭਾਰਤੀ ਸੱਭਿਆਚਾਰ ਨੂੰ ਦਰਸਾਉਂਦੇ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਮੰਨੇ ਪ੍ਰਮੰਨੇ ਗਾਇਕ ਸੁਖਵਿੰਦਰ ਸਿੰਘ ਨੇ ਵੀ ਪ੍ਰੋਗਰਾਮ ਦੌਰਾਨ ਆਪਣੀ ਪ੍ਰਸਤੁਤੀ ਦਿੱਤੀ।

You must be logged in to post a comment Login