ਧਾਰਾ 370 ‘ਤੇ ਬੌਖਲਾਏ ਸ਼ਾਹਿਦ ਅਫ਼ਰੀਦੀ ਨੂੰ ਗੌਤਮ ਗੰਭੀਰ ਦਾ ਠੋਕਵਾਂ ਜਵਾਬ, ਜਾਣੋ ਕੀ ਕਿਹਾ

ਧਾਰਾ 370 ‘ਤੇ ਬੌਖਲਾਏ ਸ਼ਾਹਿਦ ਅਫ਼ਰੀਦੀ ਨੂੰ ਗੌਤਮ ਗੰਭੀਰ ਦਾ ਠੋਕਵਾਂ ਜਵਾਬ, ਜਾਣੋ ਕੀ ਕਿਹਾ

ਨਵੀਂ ਦਿੱਲੀ : ਪੀਐਮ ਨਰੇਂਦਰ ਮੋਦੀ ਵੱਲੋਂ ਜੰਮੂ-ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕਰਨ ਨਾਲ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਬਦਹਵਾਸੀ ਸਾਫ਼ ਕੀਤੀ ਸੀ। ਅਫਰੀਦੀ ਦੀ ਇਸ ਤਿਲਮਲਾਹਟ ਉੱਤੇ ਭਾਰਤੀ ਕ੍ਰਿਕਟਰ ਤੋਂ ਸੰਸਦ ਬਣੇ ਗੌਤਮ ਗੰਭੀਰ ਨੇ ਜਵਾਬ ਦੇਣ ‘ਚ ਦੇਰ ਨਹੀਂ ਲਗਾਈ। ਆਪਣੇ ਦੌਰ ਵਿੱਚ ਚੋਟੀ ਦੇ ਬੱਲੇਬਾਜ ਰਹੇ ਗੌਤਮ ਗੰਭੀਰ ਨੇ ਅਫਰੀਦੀ ਨੂੰ ਟਵਿਟਰ ਉੱਤੇ ਰਿਪਲਾਈ ਕਰਦੇ ਹੋਏ ਉਨ੍ਹਾਂ ਨੂੰ ਸ਼ੀਸ਼ਾ ਵਿਖਾਇਆ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਾਲੇ ਪਾਸੇ ਕਸ਼ਮੀਰ ਦੀ ਯਾਦ ਦਵਾਈ।
ਨਾਲ ਹੀ ਗੰਭੀਰ ਨੇ ਅਫ਼ਰੀਦੀ ਨੂੰ ਇਹ ਵੀ ਦੱਸ ਦਿੱਤਾ ਕਿ ਫ਼ਿਕਰ ਨਾ ਕਰ ਪੁੱਤ, ਅਸੀ ਉਸਦਾ ਵੀ ਹੱਲ ਕੱਢ ਲੈਣਾ। ਇਸ ਮੌਕੇ ਗੰਭੀਰ ਨੇ ਆਪਣੇ ਹੀ ਅੰਦਾਜ ਵਿੱਚ ਅਫ਼ਰੀਦੀ ਨੂੰ ਪੁੱਤ ਵੀ ਕਿਹਾ ਹੈ। ਭਾਰਤ ਨੇ ਕਸ਼ਮੀਰ ਵਿਚ ਅਨੁਛੇਦ 370 ਹਟਾਕੇ ਉਸਨੂੰ ਮਿਲਿਆ ਸਪੈਸ਼ਲ ਸਟੇਟਸ ਹਟਾਇਆ ਤਾਂ ਪਾਕਿਸਤਾਨ ਦੇ ਇਸ ਸਾਬਕਾ ਕ੍ਰਿਕਟਰ ਨੇ ਟਵੀਟ ਕਰਦੇ ਹੋਏ ਸੰਯੁਕਤ ਰਾਸ਼ਟਰ ‘ਤੇ ਸਵਾਲ ਚੁੱਕੇ ਅਤੇ ਅਮਰੀਕਾ ਤੋਂ ਮੱਦਦ ਦੀ ਆਸ ਲਗਾਈ ਸੀ। ਅਫ਼ਰੀਦੀ ਦੇ ਇਸ ਅਫਸੋਸਜਨਕ ਟਵੀਟ ‘ਤੇ ਕ੍ਰਿਕੇਟ ਬਰਾਦਰੀ ਤੋਂ ਗੌਤਮ ਗੰਭੀਰ ਨੇ ਕਰਾਰਾ ਜਵਾਬ ਦਿੱਤਾ।

You must be logged in to post a comment Login