ਧੋਨੀ ਹੁਣ ਵੀ ਦੁਨੀਆ ਦਾ ਸਰਵਸ੍ਰੇਸ਼ਠ ਵਨ ਡੇ ਫ਼ਿਨਿਸ਼ਰ : ਇਯਾਨ ਚੈਪਲ

ਧੋਨੀ ਹੁਣ ਵੀ ਦੁਨੀਆ ਦਾ ਸਰਵਸ੍ਰੇਸ਼ਠ ਵਨ ਡੇ ਫ਼ਿਨਿਸ਼ਰ : ਇਯਾਨ ਚੈਪਲ

ਨਵੀਂ ਦਿੱਲੀ : ਭਾਰਤੀ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ‘ਫਿਨਿਸ਼ਿੰਗ ਟੱਚ’ ਬਾਰੇ ਆਲੋਚਕਾਂ ਨੇ ਪਿਛਲੇ ਕੁਝ ਸਮੇਂ ਵਿਚ ਕਈ ਸਵਾਲ ਉਠਾਏ ਹੋਣ ਪਰ ਆਸਟਰੇਲੀਆ ਦੇ ਸਾਬਕਾ ਕਪਤਾਨ ਇਯਾਨ ਚੈਪਲ ਹੁਣ ਵੀ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਨੂੰ 50 ਓਵਰਾਂ ਦੇ ਸਵਰੂਪ ਵਿਚ ‘ਸਰਵਸ੍ਰੇਸ਼ਠ’ ਫਿਨਿਸ਼ਰ ਮੰਨਦਾ ਹੈ। ਧੋਨੀ ਨੂੰ ਹਾਲ ਹੀ ‘ਚ ਆਸਟ੍ਰੇਲੀਆ ਵਿਰੁੱਧ ਜੇਤੂ ਪਾਰੀਆਂ ਲਈ ‘ਮੈਨ ਆਫ਼ ਦਾ ਲੜੀ’ ਚੁਣਿਆ ਗਿਆ ਸੀ। ਇਸ ਨਾਲ ਭਾਰਤ ਨੇ ਆਸਟਰੇਲੀਆ ‘ਚ ਪਹਿਲੀ ਵਨ ਡੇ ਸੀਰੀਜ਼ ਜਿੱਤੀ। ਚੈਪਲ ਨੇ ਸਾਬਕਾ ਭਾਰਤੀ ਕਪਤਾਨ ਦੀ ਸੋਚ-ਸਮਝ ਤੇ ਇੰਨੇ ਲੰਬੇ ਸਮੇਂ ਤਕ ਖੇਡਣ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਚੈਪਲ ਨੇ ਕਿਹਾ ਕਿਸੇ ਕੋਲ ਵੀ ਉਸਦੀ ਤਰ੍ਹਾਂ ਮੈਚ ਨੂੰ ਫਿਨਿਸ਼ ਕਰਕੇ ਜਿੱਤ ਹਾਸਲ ਵਾਲੀ ਸੂਝਬੂਝ ਨਹੀਂ ਹੈ। ਕਈ ਵਾਰ ਮੈਂ ਸੋਚਿਆਂ ਇਸ ਵਾਰ ਉਸਨੇ ਥੋੜੀ ਦੇਰ ਨਾਲ ਸ਼ਾਟ ਲਗਾਏ ਪਰ ਥੋੜੀ ਦੇਰ ‘ਚ ਹੈਰਾਨ ਹੋਇਆ ਕਿ ਉਸ ਨੇ ਧਮਾਕੇਦਾਰ ਸ਼ਾਟ ਲਗਾ ਕੇ ਭਾਰਤ ਨੂੰ ਰੋਮਾਂਚਕ ਜਿੱਤ ਦਿਵਾ ਦਿਤੀ।

You must be logged in to post a comment Login