ਨਨ ਜਬਰ-ਜ਼ਨਾਹ ਮਾਮਲੇ ‘ਚ ਮਜੀਠਾ ਪਹੁੰਚੀ ਕੇਰਲ ਪੁਲਸ

ਨਨ ਜਬਰ-ਜ਼ਨਾਹ ਮਾਮਲੇ ‘ਚ ਮਜੀਠਾ ਪਹੁੰਚੀ ਕੇਰਲ ਪੁਲਸ

ਮਜੀਠਾ : ਕੈਥੋਲਿਕ ਡਾਇਸਿਸ ਜਲੰਧਰ ਦੇ ਬਿਸ਼ਪ ਡਾ. ਫਰੈਕੋ ਮੁਲੱਕਲ ਖਿਲਾਫ ਇਕ ਨਨ ਵੱਲੋਂ ਕੇਰਲਾ ਦੀ ਪੁਲਸ ਨੇ ਜਬਰ-ਜ਼ਨਾਹ ਦੇ ਦਰਜ ਕਰਾਏ ਗਏ ਮਾਮਲੇ ਦੇ ਸਬੰਧੀ ਕੇਰਲਾ ਦੀ ਪੁਲਸ ਬੀਤੀ ਰਾਤ ਫਜ਼ਲਾਂ ਦੀ ਰਾਣੀ ਚਰਚ ਮਜੀਠਾ ਵਿਖੇ ਚਰਚ ਦੇ ਫਾਦਰ ਸੁਬਾਸਟੀਅਨ ਪਾਸੋਂ ਕੇਸ ਸਬੰਧੀ ਪੁੱਛ-ਗਿੱਛ ਕਰਨ ਲਈ ਪਹੁੰਚੀ। ਫਾਦਰ ਸੁਬਾਸਟੀਅਨ ਸ਼ਿਕਾਇਤ ਕਰਤਾ ਨੱਨ ਦਾ ਭਰਾ ਲਗਦਾ ਹੈ। ਪੁਲਸ ਦੀ ਟੀਮ ਦੁਪਹਿਰ ਕਰੀਬ 4 ਵਜੇ ਮਜੀਠਾ ਆਈ ਅਤੇ ਦੇਰ ਰਾਤ ਕਰੀਬ 9 ਵਜੇ ਤੱਕ ਮਜੀਠਾ ਦੀ ਚਰਚ ਦੇ ਬੰਦ ਕਮਰਾ ਪੁੱਛ ਗਿੱਛ ਕਰਦੀ ਰਹੀ। ਰਾਤ ਸਮੇਂ ਜਦੋਂ ਟੀਮ ਨੂੰ ਜਾਂਦੇ ਸਮੇਂ ਪੱਤਰਕਾਰਾਂ ਵੱਲੋ ਪੁੱਛ ਗਿੱਛ ਸਬੰਧੀ ਜਾਨਣਾ ਚਾਹਿਆ ਤਾਂ ਉਹ ਪਾਸਾ ਵੱਟਦੇ ਹੋਏ ਗੱਡੀਆਂ ਵਿਚ ਬੈਠ ਕੇ ਚਲੇ ਗਏ। ਟੀਮ ਮੈਂਬਰਾਂ ਵਿਚ ਇਕ ਔਰਤ ਅਧਿਕਾਰੀ ਅਤੇ ਡੀ.ਐੱਸ. ਪੀ. ਰੈਂਕ ਦੇ ਅਧਿਕਾਰੀ ਤੇ ਜਲੰਧਰ ਦੀ ਪੁਲਸ ਵੀ ਸ਼ਾਮਲ ਸੀ।
ਇਸ ਕੇਸ ਸਬੰਧੀ ਸ਼ਿਕਾਇਤ ਕਰਤਾ ਨੱਨ ਦੇ ਭਰਾ ਫਾਦਰ ਸੁਬਾਸਟੀਅਨ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਬਿਸ਼ਪ ਫਰੈਂਕੋ ਮੁਲੱਕਲ ਨੇ ਉਸ ਦੀ ਭੈਣ ਨਾਲ ਵਧੀਕੀ ਕੀਤੀ ਹੈ ਜਿਸ ‘ਤੇ ਪਹਿਲਾਂ ਤਾਂ ਉਸ ਦੀ ਭੈਣ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਫਿਰ ਉਸ ਨੇ ਵੱਡਾ ਹੌਂਸਲਾ ਕਰਕੇ ਆਪਣੇ ਪਰਿਵਾਰ ਮੈਂਬਰਾ ਨਾਲ ਗੱਲ ਕੀਤੀ ਜਿਸ ਸਬੰਧੀ ਪਰਿਵਾਰ ਨੇ ਬਿਸ਼ਪ ਡਾ. ਫਰੈਂਕੋ ਨਾਲ ਗੱਲ ਕੀਤੀ ਤੇ ਬਿਸ਼ਪ ਨੂੰ ਆਪਣੀ ਗਲਤੀ ਮੰਨਣ ਦੀ ਗੱਲ ਕਹੀ ਪਰ ਫਾਦਰ ਦੇ ਬਿਆਨ ਅਨੁਸਾਰ ਬਿਸ਼ਪ ਨੇ ਉਨ੍ਹਾਂ ਦਾ ਪ੍ਰਸਤਾਵ ਠੁਕਰਾ ਦਿੱਤਾ ਅਤੇ ਪਰਿਵਾਰ ਵੱਲੋਂ ਫੈਸਲਾ ਕਰਕੇ ਇਹ ਕੇਸ ਕੇਰਲਾ ਪੁਲਸ ਨੂੰ ਦਿੱਤਾ। ਉਨ੍ਹਾ ਨੇ ਪੁਲਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ।
ਦੂਸਰੇ ਪਾਸੇ ਕ੍ਰਿਸਚਨ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਅਮਨਦੀਪ ਗਿੱਲ ਸੁਪਾਰੀਵਿੰਡ ਅਤੇ ਇਸਾਈ ਭਾਈਚਾਰੇ ਦੇ ਆਗੂ ਵਿਕਟਰ ਮਸੀਹ ਸੁਪਾਰੀਵਿੰਡ ਨੇ ਕਿਹਾ ਕਿ ਬਿਸ਼ਪ ਡਾ. ਫਰੈਂਕੋ ਮੁਲੱਕਲ ਬਿਲਕੁਲ ਨਿਰਦੋਸ਼ ਹਨ। ਨੱਨ ਅਤੇ ਫਾਦਰ ਸੁਬਾਸਟੀਅਨ ਵੱਲੋਂ ਉਨ੍ਹਾ ਦੀ ਚੜ੍ਹਤ ਵੇਖ ਕੇ ਉਨ੍ਹਾ ਨੂੰ ਬਦਨਾਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ।

You must be logged in to post a comment Login