ਨਮਾਜ਼ ਪੜ੍ਹਦੇ ਮੁਸਲਿਮ ਭਾਈਚਾਰੇ ਲਈ ਹਿੰਦੂ-ਸਿੱਖਾਂ ਨੇ ਬਣਾਈ ਮਨੁੱਖੀ ਚੇਨ

ਨਮਾਜ਼ ਪੜ੍ਹਦੇ ਮੁਸਲਿਮ ਭਾਈਚਾਰੇ ਲਈ ਹਿੰਦੂ-ਸਿੱਖਾਂ ਨੇ ਬਣਾਈ ਮਨੁੱਖੀ ਚੇਨ

ਨਵੀਂ ਦਿੱਲੀ- ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਲਗਾਤਾਰ ਵਿਰੋਧ ਪ3ਦਰਸ਼ਨ ਹੋ ਰਿਹਾ ਹੈ। ਦਿੱਲੀ ਵਿਚ 19 ਮੈਟਰੋ ਸਟੇਸ਼ਨ ਅਤੇ ਕੁੱਝ ਇਲਾਕਿਆਂ ਵਿਚ ਮੋਬਾਇਲ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਇਸ ਵਿਚਕਾਰ ਦਿੱਲੀ ਦੇ ਜਾਮੀਆ ਨਗਰ ਵਿੱਚ ਭਾਈਚਾਰੇ ਵੱਲੋਂ ਇਕ ਮਿਸਾਲ ਕਾਇਮ ਕੀਤੀ ਗਈ ਹੈ। ਇੱਥੇ ਪ੍ਰਦਰਸ਼ਨ ਕਰ ਰਹੇ ਮੁਸਲਿਮ ਵਿਦਿਆਰਥਾਂ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਨਮਾਜ ਪੜ੍ਹੀ ਹੈ ਅਤੇ ਨਮਾਜ਼ ਪੜਨ ਦੌਰਾਨ ਬਾਕੀ ਧਰਮ ਦੇ ਲੋਕਾਂ ਨੇ ਉਹਨਾਂ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ। ਦੱਸ ਦਈਏ ਕਿ ਸ੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ਵਿਖੇ ਬੁੱਧਵਾਰ ਨੂੰ 5 ਅਗਸਤ ਤੋਂ ਬਾਅਦ ਪਹਿਲੀ ਵਾਰ ਨਮਾਜ਼ ਪੜ੍ਹੀ ਗਈ ਕਿਉਂਕਿ ਕੇਂਦਰ ਵੱਲੋਂ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ। 5 ਅਗਸਤ ਨੂੰ ਕੇਂਦਰ ਸਰਕਾਰ ਦੇ ਐਲਾਨ ਤੋਂ ਬਾਅਦ ਅਧਿਕਾਰੀਆਂ ਨੇ ਮਸਜਿਦ ਵਿਚ ਦਾਖਲੇ ਦੇ ਸਾਰੇ ਰਾਹਾਂ ਨੂੰ ਬੰਦ ਕਰ ਦਿੱਤਾ ਸੀ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ 136 ਦਿਨਾਂ ਤੋਂ ਬਆਦ ਦੁਪਹਿਰ ਨੂੰ ਜਾਮੀਆ ਮਸਜਿਦ ਵਿਖੇ ਸਮੂਹਕ ਨਮਾਜ਼ ਪੜੀ ਗਈ । 5 ਅਗਸਤ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰ ਦੇ ਨੌਹੱਟਾ ਖੇਤਰ ਵਿੱਚ ਮਸਜਿਦ ਵਿੱਚ ਸਮੂਹਕ ਤੌਰ ‘ਤੇ ਨਮਾਜ਼ ਅਦਾ ਕੀਤੀ ਗਈ।ਹਾਲਾਂਕਿ ਖੇਤਰ ਵਿਚ ਸੁਰੱਖਿਆ ਪਾਬੰਦੀਆਂ ਕੁਝ ਹਫ਼ਤਿਆਂ ਬਾਅਦ ਹਟਾ ਦਿੱਤੀਆਂ ਗਈਆਂ ਸਨ, ਪਰ ਸਥਾਨਕ ਲੋਕਾਂ ਨੇ ਮਸਜਿਦ ਵਿਚ ਨਮਾਜ਼ ਅਦਾ ਕਰਨ ਤੋਂ ਪਹਿਲਾ ਮਸਜਿਦ ਦੇ ਦੁਆਲੇ ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਨੂੰ ਹਟਾ ਦੀ ਗੱਲ ਕੀਤੀ ਸੀ। ਸਥਿਤੀ ਵਿਚ ਸੁਧਾਰ ਦੇ ਮੱਦੇਨਜ਼ਰ ਖੇਤਰ ਵਿਚ ਸੁਰੱਖਿਆ ਬਲਾਂ ਦੀ ਮੌਜੂਦਗੀ ਨੂੰ ਘਟਾਇਆ ਗਿਆ।

You must be logged in to post a comment Login