ਨਵਜੋਤ ਸਿੱਧੂ ਦੀ ਗੱਡੀ ਨੂੰ ਭਾਜਪਾ ਯੂਥ ਨੇ ਘੇਰਿਆ

ਨਵਜੋਤ ਸਿੱਧੂ ਦੀ ਗੱਡੀ ਨੂੰ ਭਾਜਪਾ ਯੂਥ ਨੇ ਘੇਰਿਆ

ਜਲੰਧਰ — ਜਲੰਧਰ ਦੇ ਇੰਪਰੂਵਮੈਂਟ ਟਰਸੱਟ ‘ਚ ਛਾਪੇਮਾਰੀ ਕਰਨ ਪਹੁੰਚੇ ਸਿੱਧੂ ਦੀ ਗੱਡੀ ਦਾ ਭਾਜਪਾ ਯੂਥ ਵੱਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਯੂਥ ਨੇ ਮੰਗ ਕੀਤੀ ਕਿ ਜਲੰਧਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਉਨ੍ਹਾਂ ਦੀ ਮੁਰੰਮਤ ਕਰਨ ਦੇ ਨਾਲ-ਨਾਲ ਨਗਰ-ਨਿਗਮ ਦੇ ਸਸਪੈਂਡ ਕੀਤੇ ਗਏ ਅਧਿਕਾਰੀਆਂ ‘ਤੇ ਕੀ ਕਾਰਵਾਈ ਕੀਤੀ ਗਈ ਹੈ, ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੀਲ ਕੀਤੀਆਂ ਗਈਆਂ ਇਮਾਰਤਾਂ ਦੇ ਬਾਰੇ ਕੀ ਕਾਰਵਾਈ ਕੀਤੀ ਗਈ ਹੈ। ਇਸੇ ਨੂੰ ਲੈ ਕੇ ਭਾਜਪਾ ਯੂਥ ਨੇ ਸਿੱਧੂ ਦੀ ਗੱਡੀ ਦਾ ਘਿਰਾਓ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ।

You must be logged in to post a comment Login